ਅਬੋਹਰ (ਸੁਨੀਲ) – ਲਾਈਨ ਪਾਰ ਇਲਾਕੇ ’ਚ ਸਥਿਤ ਇਕ ਸਕੂਲ ਦੀ ਦੂਜੀ ਜਮਾਤ ਦੇ ਵਿਦਿਆਰਥੀ ਨੇ ਅਧਿਆਪਿਕਾ ’ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਹਸਪਤਾਲ ਦਾਖਲ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸਿਟੀ ਥਾਣਾ ਨੰ. 2 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਰਾਮਦੇਵ ਨਗਰੀ ਵਾਸੀ ਸੰਜੇ ਢੋਲੀਆ ਨੇ ਦੱਸਿਆ ਕਿ ਉਸ ਦਾ 7 ਸਾਲਾ ਲੜਕਾ ਜਗਦੇਵ ਸਕੂਲ ’ਚ ਦੂਜੀ ਜਮਾਤ ਦਾ ਵਿਦਿਆਰਥੀ ਹੈ ਅਤੇ ਬੀਤੇ ਦਿਨ ਜਦੋਂ ਉਹ ਸਕੂਲ ’ਚ ਪਾਣੀ ਪੀਣ ਗਿਆ ਤਾਂ ਉਸ ਦੀ ਅਧਿਆਪਿਕਾ ਨੇ ਉਸ ਦੀ ਕੁੱਟਮਾਰ ਕੀਤੀ। ਛੁੱਟੀ ਤੋਂ ਬਾਅਦ ਬੱਚੇ ਨੇ ਘਰ ਆ ਕੇ ਸਾਰੀ ਗੱਲ ਦੱਸੀ। ਉਨ੍ਹਾਂ ਪੁਲਸ ਤੋਂ ਅਧਿਆਪਿਕਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਥੇ ਸਕੂਲ ਦੀ ਮੁੱਖ ਅਧਿਆਪਿਕਾ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਕੂਲ ’ਚ ਬੱਚੇ ਦੀ ਕੁੱਟਮਾਰ ਨਹੀਂ ਕੀਤੀ ਗਈ। ਇਹ ਬੱਚਾ ਦੁਪਹਿਰ 2 ਵਜੇ ਛੁੱਟੀ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਉਹ 3 ਵਜੇ ਆਪਣੇ ਘਰ ਪਹੁੰਚ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਖੇਡਦੇ ਜਾਂ ਦੌੜਦੇ ਸਮੇਂ ਸੜਕ ’ਤੇ ਕਿਤੇ ਡਿੱਗ ਗਿਆ ਹੋਵੇ, ਜਿਸ ਕਾਰਨ ਇਹ ਸੱਟ ਲੱਗੀ ਹੋਵੇ। ਉਸ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿਖਾਈਆਂ ਗਈਆਂ ਸੱਟਾਂ ਕੁੱਟਮਾਰ ਦੇ ਨਿਸ਼ਾਨ ਨਹੀਂ ਹਨ।
ਪੰਜਾਬ ਦੇ ਪੁਲਸ ਥਾਣਿਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ, ਕੀ ਮਾਹੌਲ ਖ਼ਰਾਬ ਕਰਨ ਲਈ ਰਚੀ ਜਾ ਰਹੀ ਸਾਜ਼ਿਸ਼ ?
NEXT STORY