ਅੰਮ੍ਰਿਤਸਰ (ਮਮਤਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਪੀਐੱਚ. ਡੀ. ਦੀ ਵਿਦਿਆਰਥਣ ਨੂੰ ਅੱਜ ਦੇਰ ਸ਼ਾਮ ਇਕ ਸਕਿਓਰਿਟੀ ਗਾਰਡ ਵੱਲੋਂ ਥੱਪੜ ਮਾਰਨ ਦੇ ਮਾਮਲੇ ਨੇ ਇੰਨਾ ਤੂਲ ਫੜਿਆ ਕਿ ਜੀ. ਐੱਨ. ਡੀ. ਯੂ. ਦੇ ਸਾਰੇ ਹੋਸਟਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਮੁੱਖ ਗੇਟ ’ਤੇ ਧਰਨਾ ਲਾ ਦਿੱਤਾ। ਵਿਦਿਆਰਥੀ ਜਿਥੇ ਜੀ.ਐੱਨ.ਡੀ.ਯੂ. ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਸਕਿਓਰਿਟੀ ਗਾਰਡ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ
ਕਾਨੂੰਨ ਵਿਭਾਗ ਦੀ ਵਿਦਿਆਰਥਣ ਨੇ ਦੱਸਿਆ ਕਿ ਜਿਵੇਂ ਹੀ ਉਹ ਦੇਰ ਸ਼ਾਮ ਹੋਸਟਲ ਜਾਣ ਲਈ ਜੀ.ਐੱਨ.ਡੀ.ਯੂ. ਦੇ ਮੁੱਖ ਗੇਟ ’ਤੇ ਪੁੱਜੀ ਤਾਂ ਸਕਿਓਰਿਟੀ ਗਾਰਡ ਵੱਲੋਂ ਉਸ ਤੋਂ ਆਈ. ਡੀ. ਕਾਰਡ ਮੰਗਿਆ ਗਿਆ, ਜਿਸ ’ਤੇ ਉਸ ਨੇ ਜਦੋਂ ਆਪਣਾ ਸ਼ਨਾਖ਼ਤੀ ਕਾਰਡ ਦਿਖਾਇਆ ਤਾਂ ਸਕਿਓਰਿਟੀ ਗਾਰਡ ਉਸ ਦੀ ਮਿਆਦ ਪੁੱਗਣ ਕਾਰਨ ਉਸ ਨਾਲ ਬਹਿਸ ਕਰਨ ਲੱਗਾ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਜਦੋਂ ਉਸ ਨੇ ਨਵੇਂ ਸ਼ਨਾਖ਼ਤੀ ਕਾਰਡ ਦੀ ਸਾਫ਼ਟ ਕਾਪੀ ਉਸ ਨੂੰ ਮੋਬਾਈਲ ’ਤੇ ਦਿਖਾਈ ਤਾਂ ਉਸ ਨੇ ਉਸ ਦਾ ਮੋਬਾਈਲ ਖੋਹ ਲਿਆ, ਜਿਸ ’ਤੇ ਦੋਵਾਂ ’ਚ ਬਹਿਸ ਹੋ ਗਈ ਅਤੇ ਗਾਰਡ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ’ਤੇ ਵਿਦਿਆਰਥਣ ਨੇ ਆਪਣੇ ਸਮੇਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਹੋਸਟਲ ਦੇ ਵਿਦਿਆਰਥੀ ਵੱਡੀ ਗਿਣਤੀ ’ਚ ਮੇਨ ਗੇਟ ’ਤੇ ਇਕੱਠੇ ਹੋ ਗਏ। ਵਿਦਿਆਰਥੀਆਂ ਵੱਲੋਂ ਇਸ ਸਬੰਧੀ ਵਾਈਸ ਚਾਂਸਲਰ ਦਫ਼ਤਰ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਦਿੱਤੀ ਗਈ ਪਰ GNDU ਮੈਨੇਜਮੈਂਟ ਵੱਲੋਂ ਕੋਈ ਵੀ ਅਧਿਕਾਰੀ ਦੇਰ ਰਾਤ ਤਕ ਉਥੇ ਨਾ ਪਹੁੰਚਣ ਕਾਰਨ ਵਿਦਿਆਰਥੀ ਖ਼ਬਰ ਲਿਖੇ ਜਾਣ ਤੱਕ ਮੁੱਖ ਗੇਟ ’ਤੇ ਧਰਨੇ ’ਤੇ ਬੈਠ ਕੇ ਇਨਸਾਫ਼ ਦੀ ਮੰਗ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : Breaking : ਪੰਜਾਬੀ ਗਾਇਕ ਸਿੰਗਾ ’ਤੇ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਓ ਦੀ ਹੈਵਾਨੀਅਤ, 2 ਦਿਨਾਂ ਤੋਂ ਲਾਪਤਾ ਘਰ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ
NEXT STORY