ਜਲੰਧਰ— ਜਿੱਥੇ ਬੱਚਿਆਂ ਨੂੰ 12 ਸਾਲ ਦੀ ਉਮਰ 'ਚ ਕੰਪਿਊਟਰ ਵੀ ਠੀਕ ਤਰ੍ਹਾਂ ਨਾਲ ਚਲਾਉਣਾ ਨਹੀਂ ਆਉਂਦਾ, ਉਥੇ ਹੀ ਇਨੋਸੈਂਟ ਹਾਰਟਸ ਸਕੂਲ ਦਾ ਤਾਨਿਸ਼ ਮਿੱਤਲ ਨਾਂ ਦਾ ਵਿਦਿਆਰਥੀ ਸਾਫਟਵੇਅਰ ਕੰਪਨੀ ਚਲਾ ਰਿਹਾ ਹੈ। ਇਨੋਵੈਬਸ ਟੇਕ ਨਾਮਕ ਇਸ ਕੰਪਨੀ ਨੂੰ ਤਾਨਿਸ਼ ਨੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਜਦੋਂ ਤਾਨਿਸ਼ ਸਿਰਫ ਤੀਜੀ ਕਲਾਸ 'ਚ ਸੀ ਉਦੋਂ ਤੋਂ ਹੀ ਬਤੌਰ ਇੰਟਰਪ੍ਰੇਨਿਊਰ (ਉਦਯੋਗਪਤੀ) ਕੰਮ ਕਰ ਰਿਹਾ ਹੈ। ਤਾਨਿਸ਼ ਮਿੱਤਲ ਨੂੰ ਸਕਿਲ ਡਿਵੈੱਲਪਮੈਂਟ ਕੰਪਨੀ ਡਿਊਸਾਫਟ ਨੇ ਇਕ ਸੈਮੀਨਾਰ ਦੌਰਾਨ ਯੰਗਸਟ ਇੰਟਰਪ੍ਰੇਨਿਊਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸੈਮੀਨਾਰ ਫਾਜ਼ਿਲਕਾ 'ਚ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤਾਨਿਸ਼ ਨੇ ਬਿਜ਼ਨੈੱਸ ਐਕਸਪੈਨਸ਼ਨ ਨੈੱਟਵਰਕਿੰਗ' (ਐਕਸਪੋਰਟਸ) ਦੀ ਬੈਠਕ 'ਚ ਵੀ ਹਿੱਸਾ ਲਿਆ। ਇਸ 'ਚ ਪ੍ਰਧਾਨ ਮੰਤਰੀ ਦੇ ਮੇਕ ਇੰਨ ਇੰਡੀਆ ਯੋਜਨਾ ਦੇ ਮੁੱਖ ਸਲਾਹਕਾਰ ਜਗਤ ਸ਼ਾਹ ਅਤੇ ਅਹਿਸਾਨ-ਉੱਲ-ਹਕ( ਮੈਂਟਰ ਆਨ ਰੋਡ ਪੰਜਾਬ ਚੈਪਟਰ) ਨੇ ਤਾਨਿਸ਼ ਦੀ ਪ੍ਰਸ਼ੰਸਾ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਜੁਲਾਈ 2018 'ਚ ਇੰਟਰਨੈਸ਼ਨਲ ਸਮਰ ਸਕੂਲ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਲੰਡਨ ਭੇਜਣ ਦਾ ਵੀ ਐਲਾਨ ਕੀਤਾ। ਲੰਡਨ 'ਚ ਤਾਨਿਸ਼ ਇਕ ਹਫਤੇ ਦੇ ਸੈਮੀਨਾਰ 'ਚ ਹਿੱਸਾ ਲਵੇਗਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਮੈਨੇਜਮੈਂਟ ਨੇ ਉਸ ਨੂੰ ਸਨਮਾਨਤ ਕੀਤਾ।
ਤਾਨਿਸ਼ ਮਿੱਤਲ ਏਰੈਨਾ ਇੰਸਟੀਚਿਊਟ ਤੋਂ ਪੋਸਟ ਗਰੈਜੂਏਸ਼ਨ ਡਿਪਲੋਮਾ ਇਨ ਐਨੀਮੇਸ਼ਨ ਵੀ ਕਰ ਚੁੱਕਾ ਹੈ। ਪੜ੍ਹਾਈ ਦੇ ਨਾਲ ਉਸ ਨੇ ਸਾਲ 2015 'ਚ ਇਸ ਨੂੰ ਪੂਰਾ ਕੀਤਾ। ਐੱਲ. ਪੀ. ਯੂ. ਬੇਕ ਸਟੂਡੀਓ 'ਚ ਜਨਰਲ ਮੈਨੇਜਰ ਤਾਨਿਸ਼ ਦੇ ਪਿਤਾ ਨਿਤਿਨ ਨੇ ਦੱਸਿਆ ਕਿ ਉਸ ਨੇ ਪਹਿਲਾਂ ਇੰਟਰਨੈੱਟ ਤੋਂ ਹੀ ਐਨੀਮੇਸ਼ਨ ਆਡੀਓ ਵੀਡੀਓ ਐਡਿਟ ਕਰਨਾ ਸਿੱਖਿਆ। ਫਿਰ ਉਸ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦਿਵਾਉਣ ਲਈ ਡਿਪਲੋਮਾ ਕਰਵਾਇਆ। ਉਸ ਨੇ ਆਪਣੇ ਸਕੂਲ ਦੀ ਮੈਗੇਜ਼ੀਨ ਅਤੇ ਸਾਈਟਸ ਵੀ ਡਿਜ਼ਾਈਨ ਕੀਤੀਆਂ। ਇਸ ਦੇ ਲਈ ਵੀ ਸਕੂਲ ਵੱਲੋਂ ਉਸ ਨੂੰ ਸਨਮਾਨਤ ਕੀਤਾ ਜਾ ਚੁੱਕਿਆ ਹੈ। ਤਾਨਿਸ਼ ਦੀ ਮਾਂ ਨੀਤੂ ਮਿੱਤਲ ਇਕ ਹੋਮਮੇਕਰ ਹੈ।
ਹਾਲਾਂਕਿ ਤਾਨਿਸ਼ ਨੂੰ ਅਜੇ ਪ੍ਰਾਜੈਕਟਸ ਦੇ ਕੰਮ ਨਹੀਂ ਆ ਰਹੇ ਹਨ ਪਰ ਆਪਣੇ ਕੰਮ ਨੂੰ ਵਧਾਉਣ 'ਚ ਲੱਗਾ ਹੋਇਆ ਹੈ। ਮੌਜੂਦਾ 'ਚ ਨੀਦਰਲੈਂਡ, ਅਮਰੀਕਾ ਆਦਿ ਤੋਂ ਵੀ ਉਸ ਦੇ ਪ੍ਰਾਜੈਕਟਸ ਵਧਾਉਣ ਨੂੰ ਲੈ ਕੇ ਗੱਲ ਹੋ ਰਹੀ ਹੈ। ਤੀਜੀ ਕਲਾਸ ਤੋਂ ਹੀ ਤਾਨਿਸ਼ ਨੂੰ ਕੋਰਲ ਡ੍ਰਾ, ਰੋਬੋਟਿਕਸ, ਇਲੈਕਟ੍ਰਾਨਿਕਸ ਆਦਿ ਦੀ ਜਾਣਕਾਰੀ ਹੈ।
ਪਿੰਡ ਵਾਸੀਆਂ ਨੇ ਸਕੂਲ ਮੈਨੇਜਮੈਂਟ ਖਿਲਾਫ ਖੋਲ੍ਹਿਆ ਮੋਰਚਾ, ਲਗਾਏ ਗੰਭੀਰ ਦੋਸ਼
NEXT STORY