ਖੰਨਾ (ਵਿਪਨ)- ਖੰਨਾ 'ਚ ਐਂਗਲੋ ਸੰਸਕ੍ਰਿਤ ਕਾਲਜ ਵਿੱਚ ਇਕ ਵਿਦਿਆਰਥੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ਪ੍ਰਬੰਧਨ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਮ੍ਰਿਤਕ ਦਾ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਆਪਣੇ ਇਸ ਕਦਮ ਲਈ ਮਾਤਾ ਅਤੇ ਪਿਤਾ ਤੋਂ ਮੁਆਫ਼ੀ ਮੰਗੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਅਗਲੇ 24 ਘੰਟੇ ਅਹਿਮ, ਕਈ ਸੂਬਿਆਂ 'ਚ ਤੂਫ਼ਾਨ ਨਾਲ ਭਾਰੀ ਮੀਂਹ ਦਾ Alert

ਦੱਸਣਯੋਗ ਹੈ ਕਿ ਅੱਜ ਦੇ ਯੁਗ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੇ ਦਿਮਾਗ 'ਤੇ ਕਈ ਤਰ੍ਹਾਂ ਦੇ ਬੋਝ ਪੈ ਰਿਹਾ ਹੈ ਜੋਕਿ ਵਿਖਾਈ ਨਹੀਂ ਦਿੰਦਾ। ਕੁਝ ਵਿਦਿਆਰਥੀਆਂ ਵੱਲੋਂ ਇਸ ਬਾਰੇ ਆਪਣੇ ਅਧਿਆਪਕਾਂ ਨਾਲ ਜਾਂ ਫਿਰ ਮਾਪਿਆਂ ਨਾਲ ਗੱਲਬਾਤ ਕਰਕੇ ਚੰਗੀ ਰਾਏ ਨਾਲ ਇਸ ਬੋਝ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕੁਝ ਵਿਦਿਆਰਥੀ ਇਸ ਬੋਝ ਤੋਂ ਹਾਰ ਮੰਨ ਬੈਠਦੇ ਹਨ। ਅਜਿਹਾ ਹੀ ਹੋਇਆ ਹੈ, ਉਤਰ ਭਾਰਤ ਦੇ ਪੁਰਾਣੇ ਐਂਗਲੋ ਸੰਸਕ੍ਰਿਤ ਕਾਲਜ 'ਚ ਪੜਨ ਵਾਲੇ ਵਿਦਿਆਰਥੀ ਰਾਜਵਿੰਦਰ ਸ਼ਰਮਾ ਨਾਲ, ਜਿਸ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਕਿਸੇ ਨੂੰ ਵੀ ਆਪਣੀ ਮੌਤ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਆਪਣੇ ਮਾਂ-ਪਿਓ ਤੋਂ ਆਪਣੀ ਇਸ ਗਲਤੀ ਦੀ ਵੀ ਮੁਆਫ਼ੀ ਵੀ ਮੰਗੀ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, 9 ਜ਼ਿਲ੍ਹਿਆਂ ਦੇ SSP ਤੇ ਪੁਲਸ ਕਮਿਸ਼ਨਰ ਬਦਲੇ
NEXT STORY