ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) – ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦਾ ਕਹਿਰ ਅੱਜ ਵੀ ਜਾਰੀ ਰਿਹਾ। 2 ਸਕੂਲੀ ਵਿਦਿਆਰਥੀਆਂ ਸਮੇਤ ਜ਼ਿਲ੍ਹੇ ’ਚ 74 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਿਸਦੇ ਚੱਲਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4049 ਹੋ ਗਈ ਹੈ। ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਵਿਖੇ 19, ਮੁਕੰਦਪੁਰ ਵਿਖੇ 17, ਮੁਜੱਫਰਪੁਰ ਵਿਖੇ 10, ਬਲਾਚੌਰ ਵਿਖੇ 8, ਬੰਗਾ ਵਿਖੇ 7 ਰਾਹੋਂ ਅਤੇ ਸੁੱਜੋਂ ਵਿਖੇ 6-6 ਅਤੇ ਸੜੋਆ ਵਿਖੇ 1 ਨਵਾਂ ਪਾਜ਼ੇਟਿਵ ਮਰੀਜ਼ ਮਿਲਿਆ ਹੈ ਜਿਨ੍ਹਾਂ ’ਚ 2 ਸਕੂਲੀ ਵਿਦਿਆਰਥੀ ਸ਼ਾਮਲ ਹਨ।
ਡਾ. ਕਪੂਰ ਨੇ ਦੱਸਿਆ ਕਿ 1,29,366 ਲੋਕਾਂ ਦੀ ਨਮੂਨੇ ਲਏ ਗਏ ਸਨ ਜਿਨ੍ਹਾਂ ’ਚੋਂ 4049 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। 3229 ਰਿਕਵਰ ਹੋ ਚੁੱਕੇ ਹਨ, 112 ਦੀ ਮੌਤ ਹੋਈ ਹੈ ਅਤੇ 712 ਸਰਗਰਮ ਹਨ। ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 673 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ. ਕਪੂਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 9525 ਕੋਰੋਨਾ ਨਮੂਨੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੈਲਥ ਕੇਅਰ ਵਰਕਰਜ਼ ਸਮੇਤ ਕੁੱਲ 4458 ਫਰੰਟ ਲਾਈਨ ਵਰਕਰਜ਼ ਨੂੰ ਕੋਵੀਸ਼ੀਲਡ ਦੀ ਡੋਜ਼ ਲਾਈ ਜਾ ਚੁੱਕੀ ਹੈ।
ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ 'ਚ ਹੋਣ ਵਾਲੀਆਂ ਚੋਣਾਂ 'ਚ ਪੰਜਾਬ ਦੇ 38 ਅਫਸਰਾਂ ਦੀਆਂ ਲੱਗੀਆਂ ਡਿਊਟੀਆਂ
NEXT STORY