ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ 'ਜਗਬਾਣੀ' ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕ ਰਹੀ ਹੈ। ਬਹੁਤ ਸਾਰੇ ਹੋਣਹਾਰ ਵਿਦਿਆਰਥੀ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਲਈ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਗਏ ਹਨ,ਜਿਨ੍ਹਾਂ ਦਾ ਹੋਣਹਾਰ ਵਿਦਿਆਰਥੀ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
1. |
|
ਪੱਧਰ: |
ਮੈਰਿਟ ਕਮ ਮੀਨਜ਼ ਆਧਾਰਿਤ |
ਸਕਾਲਰਸ਼ਿਪ: |
ਫੇਅਰ ਐਂਡ ਲਵਲੀ ਕਰੀਅਰ ਫਾਊਂਡੇਸ਼ਨ ਸਕਾਲਰਸ਼ਿਪ |
ਬਿਓਰਾ: |
ਫੇਅਰ ਐਂਡ ਲਵਲੀ ਕਰੀਅਰ ਫਾਊਂਡੇਸ਼ਨ ਇਸ ਸਾਲ ਵੀ ਭਾਰਤੀ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੇ ਰਹੀ ਹੈ। ਜੋ ਵਿਦਿਆਰਥਣਾਂ ਗ੍ਰੈਜੂਏਸ਼ਨ ਦੇ ਕਿਸੇ ਵੀ ਸਾਲ 'ਚ ਹੋਣ, ਕਿਸੇ ਵੀ ਸਟ੍ਰੀਮ ਜਿਵੇਂ ਬੀਏ, ਬੀਐੱਸਸੀ, ਬੀਕਾਮ, ਬੀਈ, ਬੀਟੈੱਕ, ਐੱਲਐੱਲਬੀ, ਬੀਫਾਰਮੇਸੀ, ਬੀਡੀਐੱਸ, ਬੀਐੱਚਐੱਮਐੱਚ, ਬੀਐੱਚਐੱਮ, ਬੀਪੀਐੱਡ, ਬੀਐੱਡ, ਬੀਐੱਸਐੱਲ, ਬੀਬੀਏ ਜਾਂ ਇਨ੍ਹਾਂ ਕੋਰਸਾਂ ਨਾਲ ਪੋਸਟ ਗ੍ਰੈਜੂਏਸ਼ਨ ਕਰ ਰਹੀਆਂ ਹੋਣ ਜਾਂ ਫਿਰ ਕਿਸੇ ਕੋਚਿੰਗ ਸੈਂਟਰ ਤੋਂ ਬੈਂਕਿੰਗ ਸਰਵਿਸ, ਸੀਏ, ਸੀਐੱਸ, ਆਈਸੀਡਬਲਿਊਏ, ਐੱਮਬੀਏ, ਸਿਵਲ ਸਰਵਿਸਿਜ਼, ਗੌਰਮਿੰਟ ਸਰਵਿਸਿਜ਼, ਆਈਆਈਟੀ, ਜੇਈਈ-ਇੰਜੀਨੀਅਰਿੰਗ, ਪੀਐੱਮਟੀ-ਏਆਈਆਈਐੱਮਐੱਸ ਆਦਿ ਦੀ ਕੋਚਿੰਗ ਵੀ ਲੈ ਰਹੀਆਂ ਹੋਣ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀਆਂ ਹਨ। |
ਯੋਗਤਾ: |
ਸਕਾਲਰਸ਼ਿਪ ਲਈ ਚੋਣ ਆਨਲਾਈਨ ਅਰਜ਼ੀਆਂ ਜਾਂ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। 15 ਤੋਂ 30 ਸਾਲ ਦੀਆਂ ਵਿਦਿਆਰਥਣਾਂ, ਜਿਨ੍ਹਾਂ ਵੇ 10ਵੀਂ ਤੇ 12ਵੀਂ 'ਚੋਂ 60 ਫ਼ੀਸਦੀ ਅੰਕ ਲਏ ਹੋਣ ਤੇ ਜਿਨ੍ਹਾਂ ਦੀ ਪਰਿਵਾਰਕ ਆਮਦਨ 6 ਲੱਖ ਤੋਂ ਜ਼ਿਆਦਾ ਨਾ ਹੋਵੇ, ਉਹ ਅਪਲਾਈ ਕਰ ਸਕਦੀਆਂ ਹਨ। |
ਵਜ਼ੀਫ਼ਾ/ਲਾਭ: |
ਚੁਣੇ ਗਏ ਵਿਦਿਆਰਥੀਆਂ ਨੂੰ 25,000 ਤੋਂ 50,000 ਰੁਪਏ ਤਕ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ। |
ਆਖ਼ਰੀ ਤਰੀਕ: |
15 ਦਸੰਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥਣਾਂ ਆਨਲਾਈਨ ਅਪਲਾਈ ਕਰ ਸਕਦੀਆਂ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/FAL11
|
2. |
|
ਪੱਧਰ: |
ਮੈਰਿਟ ਤੇ ਮੀਨਜ਼ ਆਧਾਰਤ |
ਸਕਾਲਰਸ਼ਿਪ: |
ਪ੍ਰਾਈਮ ਮਨਿਸਟਰ ਸਕਾਲਰਸ਼ਿਪ ਸਕੀਮ ਫਾਰ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਐਂਡ ਅਸਾਮ ਰਾਈਫਲਜ਼ 2019-20 |
ਬਿਓਰਾ: |
ਭਲਾਈ ਤੇ ਮੁੜ ਵਸੇਬਾ ਬੋਰਡ (ਡਬਲਿਊਏਆਰਬੀ), ਗ੍ਰਹਿ ਮੰਤਰਾਲੇ ਵੱਲੋਂ ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਅਸਾਮ ਰਾਈਫਲਜ਼ ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਤਾਂ ਕੋਲੋਂ ਇਸ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਯੋਜਨਾ ਤਹਿਤ ਸੂਬਾ ਪੁਲਿਸ ਮੁਲਾਜ਼ਮਾਂ ਨੂੰ ਇੰਜੀਨੀਅਰਿੰਗ, ਮੈਡੀਸਨ, ਡੈਂਟਲ, ਵੈਟਰਨਰੀ, ਬੀਬੀਏ, ਬੀਸੀਏ, ਬੀਫਾਰਮਾ, ਬੀਐੱਸਸੀ, ਐੱਮਬੀ, ਐੱਮਸੀਏ ਡਿਗਰੀ ਪੂਰੀ ਕਰਨ ਲਈ ਆਰਥਿਕ ਸਹਾਇਤਾ ਪ੍ਰਾਪਤ ਹੋਵੇਗੀ। |
ਯੋਗਤਾ: |
ਸੀਏਪੀਐੱਫ ਜਾਂ ਏਆਰ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਈ ਹੋਵੇ, ਉਨ੍ਹਾਂ ਦੀਆਂ ਵਿਧਵਾਵਾਂ ਜਾਂ ਡਿਊਟੀ ਦੌਰਾਨ ਅਪਾਹਜ ਹੋਏ ਜਵਾਨਾਂ ਦੇ ਆਸ਼ਰਤਾਂ, ਸੇਵਾਮੁਕਤ, ਏਆਰ ਮੁਲਾਜ਼ਮਾਂ ਦੇ ਆਸ਼ਰਤਾਂ, ਸੂਬਾ ਪੁਲਿਸ ਮੁਲਾਜ਼ਮ, ਜੋ ਨਕਸਲੀ ਜਾਂ ਅੱਤਵਾਦੀ ਹਮਲਿਆਂ 'ਚ ਸ਼ਹੀਦ ਹੋਏ ਹੋਣ, ਉਨ੍ਹਾਂ ਦੇ ਆਸ਼ਰਤ, ਜਿਨ੍ਹਾਂ ਨੇ 12ਵੀਂ ਬੋਰਡ ਦੀ ਪ੍ਰੀਖਿਆ, ਡਿਪਲੋਮਾ ਆਦਿ 'ਚੋਂ ਘੱਟੋ-ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ, ਅਪਲਾਈ ਕਰ ਸਕਦੇ ਹਨ। |
ਵਜ਼ੀਫ਼ਾ/ਲਾਭ: |
ਚੁਣੇ ਗਏ ਵਿਦਿਆਰਥੀਆਂ ਨੂੰ 2500 ਤੇ ਵਿਦਿਆਰਥਣਾਂ ਨੂੰ 3000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਕਮੁਸ਼ਤ ਸਾਲਾਨਾ ਰਾਸ਼ੀ ਦਿੱਤੀ ਜਾਵੇਗੀ। |
ਆਖ਼ਰੀ ਤਰੀਕ: |
15 ਦਸੰਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਉਮੀਦਵਾਰ ਆਨਾਲਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/PMS14 |
3. |
|
ਪੱਧਰ: |
ਮੈਰਿਟ ਕਮ ਮੀਨਜ਼ ਆਧਾਰਿਤ |
ਸਕਾਲਰਸ਼ਿਪ: |
ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019-20 |
ਬਿਓਰਾ: |
ਕਾਲਜ ਬੋਰਡ ਵੱਲੋਂ ਹੋਣਹਾਰ ਤੇ ਆਰਥਿਕ ਰੂਪ 'ਚ ਕਮਜ਼ੋਰ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ SAT ਪ੍ਰੀਖਿਆ ਫ਼ੀਸ 'ਚ ਛੂਟ ਦਿੱਤੀ ਜਾ ਰਹੀ ਹੈ। SAT ਪ੍ਰੀਖਿਆ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 12ਵੀਂ ਦੇ ਵਿਦਿਆਰਥੀਆਂ ਨੂੰ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ ਇੰਸਟੀਚਿਊਸ਼ਨਜ਼ ਤੋਂ ਗ੍ਰੈਜੂਏਸ਼ਨ ਡਿਗਰੀ ਡਿਪਲੋਮਾ ਕਰਨ ਲਈ ਪੂਰੀ ਸਕਾਲਰਸ਼ਿਪ ਪ੍ਰਾਪਤ ਹੋਵੇਗੀ। ਇਹ ਵਜ਼ੀਫ਼ਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੇ ਮਈ 2019, SAT ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕੀਤਾ ਹੋਵੇ। |
ਯੋਗਤਾ: |
ਸੈਸ਼ਨ 2019-20 'ਚ ਬਾਰ੍ਹਵੀਂ ਦੇ ਵਿਦਿਆਰਥੀ, ਜੋ ਭਾਰਤ 'ਚ ਰਹਿ ਕੇ ਪੜ੍ਹਾਈ ਕਰ ਰਹੇ ਹਨ ਤੇ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ ਤੇ ਪ੍ਰੀਖਿਆ 'ਚ ਬਿਹਤਰੀਨ ਰੈਂਕਿੰਗ (1350/1600) ਪ੍ਰਾਪਤ ਕਰਨਗੇ, ਉਹ ਇਸ ਸਕਾਲਰਸ਼ਿਪ ਲਈ ਯੋਗ ਹੋਣਗੇ। |
ਵਜ਼ੀਫ਼ਾ/ਲਾਭ: |
ਗਿਆਰਵੀਂ ਤੇ ਬਾਰ੍ਹਵੀਂ ਦੇ ਅਜਿਹੇ ਵਿਦਿਆਰਥੀ, ਜਿਨ੍ਹਾਂÎ ਦੀ ਪਰਿਵਾਰਕ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ SAT ਪ੍ਰੀਖਿਆ ਫ਼ੀਸ 'ਚ 50 ਫ਼ੀਸਦੀ ਤਕ ਦੀ ਛੂਟ ਮਿਲੇਗੀ। ਵਧੀਆ ਰੈਂਕਿੰਗ ਪ੍ਰਾਪਤ ਕਰਨ ਵਾਲੇ ਜਿਨ੍ਹਾਂ ਵਿਦਿਆਰਥੀਆਂ ਦੀ ਪਰਿਵਾਰਕ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ ਇੰਸਟੀਚਿਊਸ਼ਨਜ਼ 'ਚ ਗ੍ਰੈਜੂਏਸ਼ਨ ਡਿਗਰੀ ਪ੍ਰੋਗਾਰਮ ਲਈ ਪੂਰੀ ਸਕਾਲਰਸ਼ਿਪ ਮਿਲੇਗੀ। |
ਆਖ਼ਰੀ ਤਰੀਕ: |
31 ਮਈ, 2020 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/CBI2 |
4. |
|
ਪੱਧਰ: |
ਮੀਨਜ਼ ਆਧਾਰਿਤ |
ਸਕਾਲਰਸ਼ਿਪ: |
ਟਾਟਾ ਈਨੋਵੇਸ਼ਨ ਫੈਲੋਸ਼ਿਪ 2019-2020 |
ਬਿਓਰਾ: |
ਭਾਰਤ ਸਰਕਾਰ ਦੀ ਸਾਇੰਸ ਐਂਡ ਤਕਨਾਲੋਜੀ ਡਿਪਾਰਟਮੈਂਟ ਦੇ ਡਿਪਾਰਟਮੈਂਟ ਆਫ ਬਾਇਓਤਕਨਾਲੋਜੀ ਵੱਲੋਂ ਉਪਰੋਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਸ਼ਿਪ ਲਈ ਅਪਲਾਈ ਕਰਨ ਲਈ ਬਿਨੈਕਾਰ ਕੋਲ ਹੈੱਲਥ ਕੇਅਰ, ਐਗਰੀਕਲਚਰ ਜਾਂ ਅਜਿਹੇ ਹੀ ਕਿਸੇ ਖੇਤਰ 'ਚ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ। ਚੁਣੇ ਗਏ ਬਿਨੈਕਾਰ ਨੂੰ ਵਿੱਤੀ ਗ੍ਰਾਂਟ ਰਾਸ਼ੀ ਤੇ ਮਹੀਨੇਵਾਰ ਵਜ਼ੀਫਾ ਮਿਲੇਗਾ। |
ਯੋਗਤਾ: |
ਐਗਰੀਕਲਚਰ, ਲਾਈਫ ਸਾਇੰਸਿਜ਼ 'ਚ ਪੀਐੱਚਡੀ ਧਾਰਕ ਜਾਂ ਮੈਡਕਲ ਸਾਇੰਸ, ਬਾਇਓ ਤਕਨਾਲੋਜੀ 'ਚ ਮਾਸਟਰ ਡਿਗਰੀ ਜਾਂ ਇਸ ਦੇ ਬਰਾਬਰ ਡਿਗਰੀਧਾਰਕ ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ। ਬਿਨੈਕਾਰ ਕਿਸੇ ਅਜਿਹੇ ਆਰਗੇਨਾਈਜ਼ੇਸ਼ਨ, ਇੰਸਟੀਚਿਊਟ ਜਾਂ ਯੂਨੀਵਰਸਿਟੀ ਨਾਲ ਜੁੜੇ ਹੋਣ, ਜੋ ਰਿਸਰਚ ਤੇ ਡਿਵੈਲਪਮੈਂਟ ਲਈ ਕੰਮ ਕਰਦੀਆਂ ਹਨ ਤੇ ਬਿਨੈਕਾਰ ਦੀ ਉਮਰ 55 ਸਾਲ ਤੋਂ ਘੱਟ ਹੋਵੇ। |
ਵਜ਼ੀਫ਼ਾ/ਲਾਭ: |
ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ ਤੋਂ ਇਲਾਵਾ 25,000 ਰੁਪਏ ਦਾ ਮਹੀਨੇਵਾਰ ਵਜ਼ੀਫ਼ਾ ਤੇ 5 ਸਾਲਾਂ ਲਈ 6,00,000 ਰਪਏ ਦੀ ਸਾਲਾਨਾ ਗ੍ਰਾਂਟ ਮਿਲੇਗੀ। |
ਆਖ਼ਰੀ ਤਰੀਕ: |
31 ਦਸੰਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥੀ ਈਮੇਲ ਜ਼ਰੀਏ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/TIF0 |
ਰਸ਼ੀਆ 'ਚ ਫਸੇ 26 ਨੌਜਵਾਨ ਕਰ ਰਹੇ ਹਨ ਘਰ ਵਾਪਸੀ ਦੀ ਉਡੀਕ
NEXT STORY