ਪਟਿਆਲਾ : ਪ੍ਰਾਇਮਰੀ ਤੋਂ ਲੈ ਕੇ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਡਿਜੀਟਲ ਮੋਡ ਵਿਚ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਪੀ. ਐੱਮ. ਈ-ਵਿਦਿਆ ਚੈਨਲਸ ਦੀ ਲੜੀ ਵਿਚ ਪੰਜਾਬ ਨੂੰ 5 ਚੈਨਲ ਮਿਲੇ ਹਨ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 5 ਕੰਪਿਊਟਰ ਅਧਿਆਪਕਾਂ ਨੂੰ ਇਨ੍ਹਾਂ ਚੈਨਲਾਂ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਚੈਨਲਾਂ ’ਤੇ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਵਾਲੇ ਅਧਿਆਪਕ ਦੀ ਵੀ ਚੋਣ ਕੀਤੀ ਹੈ, ਜਿਨ੍ਹਾਂ ਵਿਚ 27 ਸਬਜੈਕਟ ਮਾਹਿਰ ਅਤੇ 22 ਟੈਕਨੀਕਲ ਮਾਹਿਰਾਂ ਦੀ ਇਕ ਟੀਮ ਬਣਾਈ ਗਈ ਹੈ, ਜਿਸ ਨੂੰ ਮੰਗਲਵਾਰ ਨੂੰ ਡਾਇਰੈਕਟਰ ਐੱਸ. ਸੀ. ਆਈ. ਆਰ. ਟੀ. ਦੇ ਦਫਤਰ ਤੋਂ ਬਕਾਇਦਾ ਟ੍ਰੇਨਿੰਗ ਦੇ ਕੇ ਇਨ੍ਹਾਂ ਚੈਨਲਸ ਦੀ ਕਾਰਜਪ੍ਰਣਾਲੀ ਸਮਝਾਈ ਗਈ ਹੈ। ਚੈਨਲ ਨੰਬਰ 2 (9ਵੀਂ ਅਤੇ 10ਵੀਂ ਕਲਾਸ ਲਈ) ਦੇ ਕੋਰਆਰਡੀਨੇਟਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਡੀ. ਐੱਮ. ਕੰਪਿਊਟਰ ਸਾਇੰਸ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਵਿਚ ਬਿਲਕੁਲ ਫ੍ਰੀ ਟੈਲੀਕਾਸਟ ਹੋਣਗੇ। ਇਹ ਚੈਨਲ 24 ਘੰਟੇ ਚੱਲਣਗੇ ਜਿਨ੍ਹਾਂ ਵਿਚ ਵੱਖ-ਵੱਖ ਕਲਾਸਾਂ ਲਈ ਵੱਖ-ਵੱਖ ਸਮਾਂ ਸਲਾਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨੌਕਰੀ ਦੀ ਭਾਲ ’ਚ ਬੈਠੇ ਨੌਜਵਾਨਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਮਾਹਿਰਾਂ ਨੂੰ ਐੱਸ. ਸੀ. ਆਈ. ਆਰ. ਟੀ. ਦਫਤਰ ’ਚ ਦਿੱਤੀ ਗਈ ਟ੍ਰੇਨਿੰਗ
ਚੈਨਲ ਨੰਬਰ ਇਕ 11ਵੀਂ-12ਵੀਂ ਲਈ 3 ਘੰਟੇ ਦਾ ਸਲਾਟ ਹੈ। ਚੈਨਲ ਕੋਆਰਡੀਨੇਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿੱਟੀ ਜਲੰਧਰ ਦੇ ਕੰਪਿਊਟਰ ਫੈਕਿਲਟੀ ਜਾਗੀਰ ਸਿੰਘ ਰਹਿਣਗੇ। ਚੈਨਲ ਨੰਬਰ 2- ਦੋ ਘੰਟੇ ਦਾ ਸਲਾਟ 9ਵੀਂ ਅਤੇ 10ਵੀਂ ਲਈ ਹੋਵੇਗਾ। ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੰਪਿਊਟਰ ਸਾਇੰਸ ਡੀ. ਐੱਮ. ਮਨਿੰਦਰ ਸਿੰਘ ਨੂੰ ਚੈਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਚੈਨਲ ਨੰਬਰ 3- 6ਵੀਂ ਅਤੇ 8ਵੀਂ ਕਲਾਸ ਲਈ 3 ਘੰਟੇ ਦਾ ਸਲਾਟ ਹੋਵੇਗਾ। ਹੁਸ਼ਿਆਰਪੁਰ ਦੇ ਡੀ. ਐੱਮ. ਕੰਪਿਊਟਰ ਇੰਦਰਪਾਲ ਸਿੰਘ ਕੋਆਰਡੀਨੇਟਰ ਹੋਣਗੇ। ਚੈਨਲ ਚਾਰ ਪ੍ਰਾਈਮਰੀ ਲਈ 1 ਘੰਟੇ ਦਾ ਸਲਾਟ ਹੋਵੇਗਾ। ਸਹਾਇਕ ਕੋਆਰਡੀਨੇਟਰ ਰਾਗਿਨੀ ਕੋਆਰਡੀਨੇਟਰ ਹੋਣਗੇ। ਚੈਨਲ ਨੰਬਰ 5 ਟੀਚਰ ਟ੍ਰੇਨਿੰਗ, ਵੋਕੇਸ਼ਨਲ ਐੱਨ. ਐੱਸ. ਕਿਊ. ਐੱਫ. ਅਤੇ ਸਪੈਸ਼ਲ ਲੈਕਚਰਰ ਲਈ ਹੋਵੇਗਾ। ਜੇ. ਈ. ਸਿਮਰਜੀਤ ਸਿੰਘ ਬਰਾੜ ਕੋਆਰਡੀਨੇਟਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਇਨ੍ਹਾਂ ਇਲਾਕਿਆਂ ’ਚ ਮੁੜ ਮੀਂਹ ਪੈਣ ਦੀ ਭਵਿੱਖਬਾਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
PAU ਨੂੰ ਮਿਲੀ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ
NEXT STORY