ਜਲੰਧਰ—ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
1. |
|
ਪੱਧਰ: |
ਅੰਤਰਰਾਸ਼ਟਰੀ ਪੱਧਰ |
ਸਕਾਲਰਸ਼ਿਪ: |
ਦਿ ਡੇਨਿਸ ਹਾਲੈਂਡ ਸਕਾਲਰਸ਼ਿਪ ਯੂਸੀਐੱਲ 2019 |
ਬਿਓਰਾ: |
ਕਮਜ਼ੋਰ ਪਰਿਵਾਰਕ ਵਿੱਤੀ ਹਾਲਤ ਵਾਲੇ 12ਵੀਂ ਕਲਾਸ ਪਾਸ ਭਾਰਤੀ ਵਿਦਿਆਰਥੀ, ਜੋ ਯੂਨੀਵਰਸਿਟੀ ਕਾਲਜ ਲੰਡਨ ਤੋਂ ਵਿੱਦਿਅਕ ਸੈਸ਼ਨ ਸਤੰਬਰ 2019 ਵਿਚ ਕੁੱਲਵਕਤੀ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। |
ਯੋਗਤਾ: |
ਵਿਦਿਆਰਥੀ ਕੋਲ ਉਕਤ ਯੂਨੀਵਰਸਿਟੀ ਤੋਂ ਪ੍ਰਾਪਤ ਐਡਮਿਸ਼ਨ ਲੈਟਰ ਹੋਵੇ ਅਤੇ ਉਸ ਦੀ ਉਮਰ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। |
ਵਜ਼ੀਫ਼ਾ/ਲਾਭ: |
ਚੁਣੇ ਗਏ ਵਿਦਿਆਰਥੀਆਂ ਨੂੰ 9,000 ਬ੍ਰਿਟਿਸ਼ ਪਾਉਂਡ ਦੀ ਰਾਸ਼ੀ ਹਰ ਸਾਲ ਤਿੰਨ ਸਾਲਾਂ ਲਈ ਪ੍ਰਾਪਤ ਹੋਵੇਗੀ। |
ਆਖ਼ਰੀ ਤਰੀਕ: |
05 ਜੁਲਾਈ, 2019 |
ਕਿਵੇਂ ਕਰੀਏ ਅਪਲਾਈ: |
ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/TDH1 |
2. |
|
ਪੱਧਰ: |
ਖੋਜ ਪੱਧਰੀ |
ਸਕਾਲਰਸ਼ਿਪ: |
ਫੁੱਲਬ੍ਰਾਈਟ ਨਹਿਰੂ ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ 2020-21 |
ਬਿਓਰਾ: |
ਉਹ ਭਾਰਤੀ ਪੀਐੱਚਡੀ ਡਿਗਰੀ ਧਾਰਕ ਅਤੇ ਰਿਸਰਚਰਜ਼, ਜੋ ਯੂਐੱਸ ਤੋਂ ਆਪਣੀ ਪਸੰਦ ਦੇ ਵਿਸ਼ਿਆਂ ਵਿਚ ਪੋਸਟ ਡਾਕਟੋਰਲ ਰਿਸਰਚ ਕਰਨ ਦੇ ਚਾਹਵਾਨ ਹੋਣ। |
ਯੋਗਤਾ: |
16 ਜੁਲਾਈ 2015 ਤੋਂ 15 ਜੁਲਾਈ 2019 ਦੇ ਦਰਮਿਆਨ ਪੀਐੱਚਡੀ ਦੀ ਡਿਗਰੀ ਕਰਨ ਵਾਲੇ, ਜਿਨ੍ਹਾਂ ਦੀਆਂ ਬਿਹਤਰੀਨ ਵਿੱਦਿਅਕ ਅਤੇ ਪ੍ਰੋਫੈਸ਼ਨਲ ਪ੍ਰਾਪਤੀਆਂ ਹੋਣ। |
ਵਜ਼ੀਫ਼ਾ/ਲਾਭ: |
ਵੀਜ਼ਾ, ਮਹੀਨੇਵਾਰ ਭੱਤਾ, ਮੈਡੀਕਲ, ਭਾਰਤ ਤੋਂ ਯੂਐੱਸ ਲਈ ਇਕਾਨੋਮੀ ਕਲਾਸ ਹਵਾਈ ਟਿਕਟ ਅਤੇ ਹੋਰ ਲਾਭ ਪ੍ਰਾਪਤ ਹੋਣਗੇ। |
ਆਖ਼ਰੀ ਤਰੀਕ: |
15ਜੁਲਾਈ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/FNP2 |
3. |
|
ਪੱਧਰ: |
ਖੋਜ ਪੱਧਰੀ |
ਸਕਾਲਰਸ਼ਿਪ: |
ਫੁੱਲਬ੍ਰਾਈਟ ਕਲਾਸ ਕਲਾਈਮੇਟ ਫੈਲੋਸ਼ਿਪ 2020-21 |
ਬਿਓਰਾ: |
ਬਿਹਤਰੀਨ ਵਿੱਦਿਅਕ ਰਿਕਾਰਡ ਵਾਲੇ ਭਾਰਤੀ ਪੀਐੱਚਡੀ ਧਾਰਕ ਜਾਂ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ, ਜੋ ਭਾਰਤ ਅਤੇ ਯੂਐੱਸ ਵਿਚ ਵਸੀਲਿਆਂ ਦੀ ਪਛਾਣ 'ਤੇ ਖੋਜ ਕਰ ਰਹੇ ਹੋਣ ਅਤੇ 6 ਤੋਂ 9 ਮਹੀਨੇ ਦੀ ਡਾਕਟੋਰਲ ਅਤੇ 8 ਤੋਂ 12 ਮਹੀਨੇ ਦੀ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰਾਪਤ ਕਰਨ ਦੇ ਚਾਹਵਾਨ ਹੋਣ। |
ਯੋਗਤਾ: |
ਡਾਕਟੋਰਲ ਦੇ ਲਈ ਉਮੀਦਵਾਰ ਭਾਰਤੀ ਸੰਸਥਾ ਵਿਚ ਉਕਤ ਵਿਸ਼ੇ ਵਿਚ 1 ਸਤੰਬਰ 2018 ਜਾਂ ਇਸ ਤੋਂ ਪਹਿਲਾ ਦਾਖ਼ਲਾ ਲੈ ਚੁੱਕਾ ਹੋਵੇ। ਪੋਸਟ ਡਾਕਟੋਰਲ ਲਈ ਉਮੀਦਵਾਰ ਨੇ 16 ਜੁਲਾਈ 2015 ਤੋਂ 15 ਜੁਲਾਈ 2019 ਦੇ ਦਰਮਿਆਨ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। |
ਵਜ਼ੀਫ਼ਾ/ਲਾਭ: |
ਜੇ-1 ਵੀਜ਼ ਸਹਾਇਤਾ, ਇਕਾਨੋਮੀ ਕਲਾਸ ਹਵਾਈ ਯਾਤਰਾ, ਮਹੀਨੇਵਾਰ ਭੱਤਾ ਅਤੇ ਹੋਰ ਲਾਭ ਪ੍ਰਾਪਤ ਹੋਣਗੇ। |
ਆਖ਼ਰੀ ਤਰੀਕ: |
15 ਜੁਲਾਈ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/FKC4 |
ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਬੋਗੀ 'ਚੋਂ 5 ਕਰੋੜ ਦੀ ਹੈਰੋਇਨ ਬਰਾਮਦ
NEXT STORY