ਚੰਡੀਗੜ੍ਹ : ਪੰਜਾਬ 'ਚੋਂ ਵਿਦੇਸ਼ ਉਡਾਰੀ ਮਾਰਨ ਵਾਲੇ 70 ਫੀਸਦੀ ਨੌਜਵਾਨ ਕਿਸਾਨੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ 'ਚ ਬੇਰੋਜ਼ਗਾਰੀ ਅਤੇ ਖਤਮ ਹੋ ਰਹੇ ਸਰੋਤਾਂ ਤੋਂ ਪਰੇਸ਼ਾਨ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਦੇ ਪ੍ਰੋਫੈਸਰ ਕਮਲਜੀਤ ਸਿੰਘ ਤੇ ਡਾ. ਰਕਸ਼ਿੰਦਰ ਕੌਰ ਵਲੋਂ ਇਕੱਠੇ ਕੀਤੇ ਵੇਰਵਿਆਂ ਮੁਤਾਬਕ ਪਰਵਾਸ ਲਈ ਸਭ ਤੋਂ ਵੱਧ 'ਸਿੱਖਿਆ ਹਾਸਲ ਕਰਨ ਦਾ ਰੂਟ' ਹੈ।
ਪੰਜਾਬ ਦੇ ਮਾਲਵਾ 'ਚ ਆਈਲੈੱਟਸ ਕੇਂਦਰਾਂ 'ਚ ਸਿਖਲਾਈ ਲੈ ਰਹੇ 540 ਵਿਦਿਆਰਥੀਆਂ ਬਾਰੇ ਇਕੱਠੇ ਕੀਤੇ ਗਏ ਆਂਕੜਿਆਂ 'ਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਵੀਜ਼ਾ 'ਤੇ ਵਿਦੇਸ਼ ਜਾਣ ਦੇ ਚਾਹਵਾਨ 79 ਫੀਸਦੀ ਨੌਜਵਾਨ ਪੇਂਡੂ ਪਿਛੋਕੜ ਵਾਲੇ ਹਨ, 70 ਫੀਸਦੀ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਨ। ਜੇਕਰ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਆਰਥਿਕ ਪਿਛੋਕੜ 'ਤੇ ਝਾਤ ਮਾਰੀ ਜਾਵੇ ਤਾਂ ਜ਼ਿਆਦਾਤਰ ਇਹ ਛੋਟੇ ਜਾਂ ਸੀਮਾਂਤ ਕਿਸਾਨ ਪਰਿਵਾਰ ਹਨ।
ਦੂਜੇ ਪਾਸੇ ਵੱਡੇ ਕਿਸਾਨ ਆਪਣੇ ਆਰਥਿਕ ਤੇ ਸਮਾਜੀ ਰੁਤਬੇ ਨੂੰ ਹੋਰ ਬਿਹਤਰ ਕਰਨ ਲਈ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਇੱਛਾ ਰੱਖਦੇ ਹਨ। ਕਾਫੀ ਸਮਾਂ ਪਹਿਲਾਂ ਬੱਚਿਆਂ ਨੂੰ ਪੜ੍ਹਾਈ ਲਈ ਮੁਲਕੋਂ ਬਾਹਰ ਭੇਜਣ ਵਾਲਿਆਂ 'ਚ ਸਰਕਾਰੀ ਮੁਲਾਜ਼ਮ ਮੋਹਰੀ ਹੁੰਦੇ ਸਨ ਪਰ ਹੁਣ 70 ਫੀਸਦੀ ਨਾਲ ਕਿਸਾਨ ਮੋਹਰੀ ਹਨ। ਮਾਲਵਾ ਦੇ ਵਿਦੇਸ਼ ਜਾਣ ਦੇ ਚਾਹਵਾਨ ਜ਼ਿਆਦਾਤਰ ਜਨਰਲ ਵਰਗ ਦੇ ਨੌਜਵਾਨ ਹਨ, ਜਦੋਂ ਕਿ ਦਲਿਤ ਵਰਗ ਸਿਰਫ 2 ਫੀਸਦੀ ਹੀ ਹਨ।
ਬਾਦਲਾਂ ਨੇ ਸੰਗਰੂਰ ਰੈਲੀ 'ਚ ਸਿਰਫ ਢੀਂਡਸਾ 'ਤੇ ਭੜਾਸ ਕੱਢ ਕੇ ਦੋਸਤੀ ਦਾ ਸਬੂਤ ਦਿੱਤਾ : ਭੋਮਾ
NEXT STORY