ਚੰਡੀਗੜ੍ਹ (ਭੁੱਲਰ) : ਸੰਗਰੂਰ ਰੈਲੀ 'ਚ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਾਦਲਾਂ ਨੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਅਤੇ ਸਾਰੀ ਭੜਾਸ ਸੁਖਦੇਵ ਸਿੰਘ ਢੀਂਡਸਾ ਉੱਪਰ ਕੱਢ ਕੇ ਕੈਪਟਨ ਨਾਲ ਆਪਣੀ ਪੱਕੀ ਦੋਸਤੀ ਦਾ ਸਬੂਤ ਪੇਸ਼ ਕੀਤਾ ਪਰ ਢੀਂਡਸਾ ਖਿਲਾਫ ਇਕ ਵੀ ਸਾਰਥਕ ਦੋਸ਼ ਕੈਪਟਨ ਦੀ ਸਹਾਇਤਾ ਨਾਲ ਕੀਤੇ ਹਜ਼ਾਰਾਂ ਦੇ ਇਕੱਠ 'ਚ ਨਾ ਰੱਖ ਸਕੇ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਅਤੇ ਸਮੁੱਚੀਆਂ ਪ੍ਰਮੁੱਖ ਸੰਸਥਾਵਾਂ ਬਾਦਲਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਲਈ ਵਰਤੇ ਜਾਣ ਦੇ ਉਠਾਏ ਸਵਾਲਾਂ ਦਾ ਇਕ ਵੀ ਜਵਾਬ ਬਾਦਲ ਨਹੀਂ ਦੇ ਸਕੇ। ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਅਤੇ ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆ ਨੇ ਇਕ ਸਾਂਝੇ ਬਿਆਨ 'ਚ ਆਖੀ। ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ 'ਚ ਆਪਣੇ ਪੁੱਤਰ ਨੂੰ ਸਲਾਹ ਦਿੱਤੀ ਕਿ ਕਾਕਾ ਜੀ ਸਰਕਾਰ ਭਾਵੇਂ ਨਾ ਮਿਲੇ ਪਰ ਸ਼੍ਰੋਮਣੀ ਕਮੇਟੀ ਨਾ ਹੱਥੋਂ ਗਵਾ ਲਿਓ। ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਪੰਥ ਅਤੇ ਪੰਜਾਬ ਦੀ ਸੇਵਾ ਕਰਦਿਆਂ ਅੱਜ ਤੱਕ ਸੁਖਦੇਵ ਸਿੰਘ ਢੀਂਡਸਾ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹੋਰ ਵੀ ਕੋਈ ਵੀ ਉਨ੍ਹਾਂ ਦਾ ਸਿਆਸੀ ਵਿਰੋਧੀ ਜਾਂ ਸਰਕਾਰੀ ਏਜੰਸੀਆਂ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਦਾ ਇਕ ਵੀ ਦੋਸ਼ ਨਹੀਂ ਲਾ ਸਕੇ, ਜਦੋਂਕਿ ਸੁਖਬੀਰ ਸਿੰਘ ਬਾਦਲ ਉੱਪਰ ਚਿੱਟੇ ਦੇ ਮਾਫੀਆ, ਰੇਤਾ, ਬੱਜਰੀ ਦੇ ਮਾਫੀਆ, ਟਰਾਂਸਪੋਰਟ 'ਚ ਭ੍ਰਿਸ਼ਟਾਚਾਰ, ਬਿਜਲੀ ਕੰਪਨੀਆਂ 'ਚ ਭ੍ਰਿਸ਼ਟਾਚਾਰ ਅਤੇ ਸਭ ਤੋਂ ਤਾਜ਼ਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਇਕ ਮੀਤ ਸਕੱਤਰ ਵੱਲੋਂ ਸਾਢੇ 3 ਕਰੋੜ ਦੇ ਵਾਧੂ ਬਿੱਲ 'ਤੇ ਇਤਰਾਜ਼ ਜਤਾਉਣ 'ਤੇ ਠੇਕੇਦਾਰ ਵੱਲੋਂ ਸੁਖਬੀਰ ਬਾਦਲ ਨਾਲ ਗੱਲ ਕਰ ਲੈਣ ਲਈ ਕਹਿਣਾ, ਸ਼੍ਰੋਮਣੀ ਕਮੇਟੀ ਵਿਚ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਦੀ ਤਸਵੀਰ ਸਾਫ ਕਰ ਦਿੰਦਾ ਹੈ।
ਫੈੱਡਰੇਸ਼ਨ ਨੇਤਾਵਾਂ ਸਮੁੱਚੀ ਸਿੱਖ ਕੌਮ, ਪੰਜਾਬੀਆਂ ਅਤੇ ਬਾਦਲ ਅਤੇ ਕਾਂਗਰਸ ਵਿਰੋਧੀਆਂ, ਜੋ ਪੰਜਾਬ 'ਚ ਵਿਚਰ ਰਹੇ ਹਨ, ਵੱਖ-ਵੱਖ ਗਰੁੱਪਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਭ੍ਰਿਸ਼ਟਾਚਾਰੀ ਅਤੇ ਸਿੱਖ ਸਿਧਾਤਾਂ ਦੇ ਵਿਰੋਧੀ ਬਾਦਲਾਂ ਹੱਥੋਂ ਆਜ਼ਾਦ ਕਰਾਉਣ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਰੰਭੇ ਜਹਾਦ 'ਚ ਉਨ੍ਹਾਂ ਦਾ ਸਹਿਯੋਗ ਕਰਨ ਲਈ ਉਨ੍ਹਾਂ ਦੀ ਆਵਾਜ਼ 'ਚ ਆਵਾਜ਼ ਮਿਲਾਉਣ 'ਤੇ ਵੱਖ-ਵੱਖ ਬੋਲੀਆਂ ਤੋਂ ਪ੍ਰਹੇਜ਼ ਕਰਨ। ਅਜਿਹਾ ਕਰਨ ਨਾਲ ਬਾਦਲਾਂ ਦੇ ਹੱਥ ਹੀ ਮਜ਼ਬੂਤ ਹੁੰਦੇ ਹਨ।
ਪੰਜਾਬ ਨੌਜਵਾਨ ਨੇ ਵਧਾਇਆ ਮਾਣ, ਵਿਲੱਖਣ ਸ਼ੌਂਕ ਕਾਰਨ ਗਿਨੀਜ਼ ਬੁੱਕ ਆਫ ਰਿਕਾਰਡ 'ਚ ਨਾਂ ਦਰਜ
NEXT STORY