ਲੁਧਿਆਣਾ (ਵਿੱਕੀ) : ਵਿਦੇਸ਼, ਖ਼ਾਸ ਕਰ ਕੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਜਲਦ ਹੀ ਖ਼ੁਸ਼ਖ਼ਬਰੀ ਮਿਲਣ ਦੇ ਆਸਾਰ ਨਜ਼ਰ ਆ ਰਹੇ ਹਨ। ਪਤਾ ਲੱਗਾ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਪੁੱਜਣ ’ਤੇ 14 ਦਿਨ ਦੇ ਕੁਆਰੰਟਾਈਨ ਪੀਰੀਅਡ ਤੋਂ ਰਾਹਤ ਦਿੱਤੀ ਜਾ ਸਕਦੀ ਹੈ ਪਰ ਇਹ ਨਿਯਮ ਸਿਰਫ ਉਨ੍ਹਾਂ ’ਤੇ ਹੀ ਲਾਗੂ ਹੋਵੇਗਾ, ਜਿਨ੍ਹਾਂ ਨੇ ਆਪਣੀ ਕੈਨੇਡਾ ਟ੍ਰੈਵਲ ਤੋਂ ਪਹਿਲਾਂ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਵਾ ਲਈਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਗਾਵਤ ਬਾਰੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ 'ਚ ਕਹੀਆਂ ਗਈਆਂ ਇਹ ਗੱਲਾਂ
ਦੱਸ ਦੇਈਏ ਕਿ ਪਹਿਲਾਂ ਕੈਨੇਡਾ ਪੁੱਜਣ ’ਤੇ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ 3 ਦਿਨ ਲਈ ਹੋਟਲ ਅਤੇ 14 ਦਿਨਾਂ ਲਈ ਹੋਰ ਕਿਸੇ ਵੀ ਸਥਾਨ ’ਤੇ ਕੁਆਰੰਟਾਈਨ ਹੋਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ 3 ਦਿਨ ਲਈ ਹੀ ਹੋਟਲ ’ਚ ਕੁਆਰੰਟਾਈਨ ਹੋਣਾ ਪਵੇਗਾ, ਬਾਸ਼ਰਤੇ ਉਨ੍ਹਾਂ ਨੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਵਾ ਲਈਆਂ ਹੋਣ। ਕੈਨੇਡਾ ਪੁੱਜਣ ’ਤੇ ਉਨ੍ਹਾਂ ਦਾ ਆਰ. ਟੀ. ਪੀ. ਸੀ. ਆਰ. ਕੋਵਿਡ ਟੈਸਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ ਕੋਵਿਡ ਤੇ ਬਲੈਕ ਫੰਗਸ ਦੀਆਂ ਦਵਾਈਆਂ ਬਾਰੇ ਹਦਾਇਤਾਂ ਜਾਰੀ
ਜੇਕਰ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ 14 ਦਿਨ ਦੇ ਕੁਆਰੰਟਾਈਨ ਪੀਰੀਅਡ ਤੋਂ ਰਾਹਤ ਮਿਲ ਸਕਦੀ ਹੈ। ਜੇਕਰ ਪਾਜ਼ੇਟਿਵ ਆਉਂਦੀ ਹੈ ਤਾਂ ਪਹਿਲਾਂ ਵਾਂਗ ਕੁੱਲ 17 ਦਿਨ ਕੁਆਰੰਟਾਈਨ ਰਹਿਣਾ ਹੋਵੇਗਾ। ਇਸੇ ਫ਼ੈਸਲੇ ਤੋਂ ਬਾਅਦ ਵਿਦੇਸ਼ ’ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਨਾਲ ਹੀ ਇਮੀਗ੍ਰੇਸ਼ਨ ਸੈਕਟਰ ’ਚ ਵੀ ਮੰਦੀ ਦਾ ਦੌਰ ਹਟਣ ਦੇ ਆਸਾਰ ਦਿਖਾਈ ਦੇਣ ਲੱਗੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਝੱਖੜ ਕਾਰਨ ਟੁੱਟੇ ਖੰਭੇ ਤੇ ਟਰਾਂਸਫਾਰਮਰ, ਦੇਖੋ ਤਬਾਹੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਵੱਖ-ਵੱਖ ਲੋਕਾਂ ਦੀ ਮੰਨੀਏ ਤਾਂ ਇਹ ਇਕ ਵੱਡੀ ਰਾਹਤ ਹੈ। ਇਸ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ, ਸਗੋਂ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਇਰਸ ਕਾਰਨ ਮੰਦੇ ਦੀ ਮਾਰ ਝੱਲ ਰਹੇ ਇਮੀਗ੍ਰੇਸ਼ਨ ਇੰਡਸਟਰੀ ਨਾਲ ਜੁੜੇ ਲੱਖਾਂ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
8 ਮਹੀਨੇ ਦਾ ਬੱਚਾ ਖੋਹ ਕੇ ਸਹੁਰੇ ਪਰਿਵਾਰ ਨੇ ਅੱਧੀ ਰਾਤ ਘਰੋਂ ਕੱਢੀ ਵਿਆਹੁਤਾ, ਇੰਝ ਮਿਲਿਆ ਇਨਸਾਫ਼ (ਵੀਡੀਓ)
NEXT STORY