ਚੰਡੀਗੜ੍ਹ, (ਸੰਦੀਪ)- ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹੈਰੋਇਨ ਸਮੱਗਲਿੰਗ 'ਚ ਸਬ-ਇੰਸਪੈਕਟਰ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ 10.85 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਸੈਕਟਰ-26 ਸਥਿਤ ਪੁਲਸ ਲਾਈਨ ਨਿਵਾਸੀ ਕਦਮ ਸਿੰਘ (32) ਹੈ। ਜਾਂਚ 'ਚ ਪਤਾ ਲੱਗਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਇਹ ਹੈਰੋਇਨ ਅੱਗੇ ਸਪਲਾਈ ਕਰਨੀ ਸੀ। ਮਨੀਮਾਜਰਾ ਥਾਣਾ ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੀਮਾਜਰਾ ਸਥਿਤ ਸ਼ਿਵਾਲਿਕ ਪਾਰਕ ਕੋਲ ਇਕ ਲੜਕਾ ਹੈਰੋਇਨ ਸਪਲਾਈ ਕਰਨ ਆਇਆ ਹੈ। ਇਸ 'ਤੇ ਟੀਮ ਨੇ ਸ਼ਿਵਾਲਿਕ ਪਾਰਕ ਕੋਲ ਨਾਕਾ ਲਾ ਕੇ ਇਥੋਂ ਮੁਲਜ਼ਮ ਨੂੰ ਕਾਬੂ ਕਰਕੇ ਹੈਰੋਇਨ ਬਰਾਮਦ ਕੀਤੀ। ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਪੁਲਸ ਵਿਭਾਗ 'ਚ ਹੀ ਤਾਇਨਾਤ ਇਕ ਸਬ-ਇੰਸਪੈਕਟਰ ਦਾ ਪੁੱਤਰ ਹੈ, ਜਿਸਦੀ ਡਿਊਟੀ ਸਕਿਓਰਿਟੀ ਵਿੰਗ ਵਿਚ ਹੈ।
ਪੰਜਾਬ ਸਰਕਾਰ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਨਗਰ ਨਿਗਮ ਦਾ ਬਜਟ ਪ੍ਰਸਤਾਵ
NEXT STORY