ਗੁਰਦਾਪੁਰ : ਸੈਕਸ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਲੰਗਾਹ ਧਾਰਮਿਕ ਨਿਯਮਾਂ ਦੀ ਉਲੰਘਣਾਂ 'ਚ ਵੀ ਕਸੂਤੇ ਫਸ ਗਏ ਹਨ। ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਲੰਗਾਹ 'ਤੇ ਸਿੱਖ ਕਾਨੂੰਨ ਵੀ ਲਾਗੂ ਹੁੰਦਾ ਹੈ। ਲੰਗਾਹ ਨੇ ਸ਼ੁੱਕਰਵਾਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਦੇ ਨਾਲ-ਨਾਲ ਐੱਸ. ਜੀ. ਪੀ. ਸੀ. ਮੈਂਬਰ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਅਹੁਦਿਆਂ ਤੋਂ ਲੰਗਾਹ ਦਾ ਅਸਤੀਫਾ ਤੁਰੰਤ ਮਨਜ਼ੂਰ ਕਰ ਲਿਆ ਸੀ ਪਰ ਐੱਸ. ਜੀ. ਪੀ. ਸੀ. ਮੈਂਬਰ ਤੋਂ ਉਨ੍ਹਾਂ ਦਾ ਅਸਤੀਫਾ ਸ਼ਨੀਵਾਰ ਸ਼ਾਮ ਤਕ ਮਨਜ਼ੂਰ ਨਹੀਂ ਹੋਇਆ ਸੀ।
ਐੱਸ. ਜੀ. ਪੀ. ਸੀ. ਦੇ ਨਿਯਮਾਂ ਮੁਤਾਬਕ ਐੱਸ. ਜੀ. ਪੀ. ਸੀ. ਦਾ ਮੈਂਬਰ ਬਣਨ ਵਾਲਾ ਅਤੇ ਉਸ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਉਸ ਨੂੰ ਗੁਰਬਾਣੀ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਗੁਰਮੁੱਖੀ ਦਾ ਗਿਆਨ ਹੋਣਾ ਚਾਹੀਦਾ ਹੈ। ਐੱਸ. ਜੀ. ਪੀ. ਸੀ. ਦੇ ਵਜੂਦ ਵਿਚ ਆਉਣ ਤੋਂ ਬਾਅਦ ਗੁਰੂ ਕਾਲ ਤੋਂ ਚੱਲਦੀ ਆ ਰਹੀ ਮਰਿਆਦਾ ਨੂੰ ਵੀ ਬਕਾਇਦਾ ਲਿਖਤ ਰੂਪ ਦੇ ਕੇ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ ਗਿਆ। ਇਸ ਨੂੰ ਪਰਵਾਨਿਤ ਰਹਿਤ ਮਰਿਆਦਾ ਦਾ ਨਾਮ ਦਿੱਤਾ ਗਿਆ ਜੋ ਹਰ ਸਿੱਖ 'ਤੇ ਲਾਗੂ ਹੁੰਦਾ ਹੈ। ਇਸ ਵਿਚ ਅੰਮ੍ਰਿਤਧਾਰੀ ਸਿੱਖਾਂ ਦੇ ਲਈ ਖਾਸ ਤੌਰ 'ਤੇ ਕਈ ਨਿਯਮ ਹੁੰਦੇ। ਅੰਮ੍ਰਿਤਸਰ ਧਾਰੀ ਸਿੱਖ ਪਰਾਈ ਔਰਤ ਨਾਲ ਸੰਬੰਧ ਨਹੀਂ ਬਣਾ ਸਕਦਾ, ਕੇਸ ਕੱਟਣਾ, ਤੰਬਾਕੂ ਦਾ ਸੇਵਨ ਅਤੇ ਮਾਸ ਦਾ ਸੇਵਨ ਨਹੀਂ ਕਰ ਸਕਦਾ। ਪਰਾਈ ਔਰਤ ਨਾਲ ਸੰਬੰਧ ਦਾ ਦੋਸ਼ ਲੱਗਣ ਕਾਰਨ ਲੰਗਾਹ 'ਤੇ ਐੱਸ. ਜੀ. ਪੀ. ਸੀ. ਕਾਰਵਾਈ ਕਰ ਸਕਦੀ ਹੈ।
ਇਸ ਤਰ੍ਹਾਂ ਭੁਗਤਣੀ ਪੈਂਦੀ ਹੀ ਸਜ਼ਾ
ਜੇਕਰ ਕੋਈ ਅੰਮ੍ਰਿਤਧਾਰੀ ਸਿੱਖ ਇਨ੍ਹਾਂ ਨਿਯਮਾਂ 'ਚੋਂ ਕਿਸੇ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਸਵਿਕਾਰ ਕਰਨੀ ਪੈਂਦੀ ਹੈ। ਨਾਲ ਹੀ ਲਿਖਤੀ ਰੂਪ 'ਚ ਮੁਆਫੀਨਾਮਾ ਵੀ ਪੇਸ਼ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਪੰਜ ਪਿਆਰੇ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਧਾਰਮਿਕ ਸਜ਼ਾ ਸੁਣਾਉਂਦੇ ਹਨ।
ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਕੇਸ ਦਰਜ
NEXT STORY