ਜਲੰਧਰ(ਮਾਹੀ)-ਬੀਤੀ ਦੇਰ ਰਾਤ ਤੋਂ ਸੈਕਰਡ ਹਾਰਟ ਮਕਸੂਦਾਂ 'ਚ ਜ਼ਹਿਰੀਲੀ ਵਸਤੂ ਨਿਗਲਣ ਤੋਂ ਬਾਅਦ ਇਲਾਜ ਲਈ ਦਾਖਲ ਨਵ-ਵਿਅਹੁਤਾ ਯਾਚਨਾ ਸ਼ਰਮਾ ਪਤਨੀ ਪ੍ਰਦੀਪ ਸਿੰਘ ਵਾਸੀ ਜ਼ਿਲਾ ਕਪੂਰਥਲਾ ਦੀ ਦੇਰ ਰਾਤ ਮੌਤ ਹੋ ਗਈ। ਲੜਕੀ ਪਰਿਵਾਰ ਨੇ ਦੋਸ਼ ਲਾਏ ਕਿ ਯਾਚਨਾ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਲੜਕੀ ਦਾ ਸਹੁਰਾ ਨਸ਼ੇ ਦੀ ਹਾਲਤ 'ਚ ਯਾਚਨਾ ਅਤੇ ਉਸ ਦੇ ਪਤੀ ਪ੍ਰਦੀਪ ਸਿੰਘ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਦਾ ਕਈ ਵਾਰ ਉਨ੍ਹਾਂ ਨੇ ਸਮਝੌਤਾ ਵੀ ਕਰਵਾਇਆ। ਉਸ ਦੇ ਸਹੁਰੇ ਅਮਰਜੀਤ ਸਿੰਘ ਨੇ ਉਸ ਨੂੰ ਹਥੌੜੇ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਸ ਦੇ ਜੀਜੇ ਪ੍ਰਦੀਪ ਸਿੰਘ ਨੇ ਆਪਣੇ ਕਮਰੇ ਅੰਦਰ ਲੁਕਾ ਕੇ ਬਚਾਇਆ। ਮ੍ਰਿਤਕਾ ਯਾਚਨਾ ਸ਼ਰਮਾ ਦੇ ਪਤੀ ਪ੍ਰਦੀਪ ਸਿੰਘ ਨੇ ਆਪਣੇ ਪਿਤਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਪਿਤਾ ਉਨ੍ਹਾਂ ਦੀ ਲਵ ਮੈਰਿਜ ਤੋਂ ਖੁਸ਼ ਨਹੀਂ ਸੀ ਤੇ ਅਕਸਰ ਨਸ਼ੇ ਦੀ ਹਾਲਤ 'ਚ ਆਪੇ ਤੋਂ ਬਾਹਰ ਹੋ ਕੇ ਉਨ੍ਹਾਂ ਦੋਵਾਂ ਨੂੰ ਗਾਲੀ-ਗਲੋਚ ਕਰਦਾ ਰਹਿੰਦਾ ਸੀ ਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਘਰ ਛੱਡ ਕੇ ਆਪਣੇ ਖੇਤਾਂ 'ਚ ਝੋਨੇ ਦੀ ਬਿਜਾਈ ਕਰਨ ਚਲੇ ਗਿਆ ਸੀ। ਕੁਝ ਦੇਰ ਬਾਅਦ ਉਸ ਨੂੰ ਫੋਨ 'ਤੇ ਇਤਲਾਹ ਮਿਲੀ ਕਿ ਉਸ ਦੀ ਪਤਨੀ ਦੀ ਤਬੀਅਤ ਠੀਕ ਨਹੀਂ। ਘਰ ਆ ਕੇ ਦੇਖਿਆ ਕਿ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ, ਜਿਸ ਨੂੰ ਬੀਤੇ ਦਿਨੀਂ ਉਨ੍ਹਾਂ ਨੇ ਕਪੂਰਥਲਾ ਵਿਖੇ ਵੱਖ-ਵੱਖ ਥਾਵਾਂ 'ਤੇ ਇਲਾਜ ਲਈ ਦਾਖਲ ਕਰਵਾਇਆ ਪਰ ਹਰ ਇਕ ਹਸਪਤਾਲ ਤੋਂ ਜਵਾਬ ਮਿਲਣ 'ਤੇ ਉਨ੍ਹਾਂ ਨੇ ਬੀਤੀ ਦੇਰ ਰਾਤ ਸੈਕਰਡ ਹਾਰਟ ਮਕਸੂਦਾਂ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜਿਥੇ ਉਸ ਦੀ ਦੇਰ ਰਾਤ ਮੌਤ ਹੋ ਗਈ। ਮੌਕੇ 'ਤੇ ਪੁੱਜੇ ਥਾਣਾ ਤਲਵੰਡੀ ਚੌਧਰੀ ਦੇ ਮੁਖੀ ਨਰਿੰਦਰ ਔਜਲਾ ਦਾ ਕਹਿਣਾ ਹੈ ਕਿ ਲੜਕੀ ਪਰਿਵਾਰ ਅਤੇ ਉਸ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਰਾਟੇ ਚੈਂਪੀਅਨਸ਼ਿਪ 'ਚ ਮਲੋਟ ਦੇ ਖਿਡਾਰੀਆਂ ਨੇ ਪੰਜ ਮੈਡਲ ਜਿੱਤ ਕੇ ਨਾਂ ਰੌਸ਼ਨ ਕੀਤਾ
NEXT STORY