ਧੂਰੀ (ਸੰਜੀਵ ਜੈਨ)-ਬੀਤੇ ਦਿਨ ਇਲਾਕੇ ਅੰਦਰ ਆਏ ਤੇਜ਼ ਤੂਫਾਨ ਕਾਰਨ ਜਿਥੇ ਆਸਮਾਨ 'ਤੇ ਪੂਰਾ ਹਨੇਰਾ ਛਾ ਗਿਆ, ਉਥੇ ਹੀ ਇਸ ਤੂਫਾਨ ਕਾਰਨ ਸਥਾਨਕ ਭਗਵਾਨਪੁਰਾ ਸ਼ੂਗਰ ਮਿੱਲ ਦੀ 120 ਫੁੱਟ ਉੱਚੀ ਚਿਮਨੀ ਵੀ ਡਿੱਗ ਪਈ। ਜਾਣਕਾਰੀ ਮੁਤਾਬਕ ਇਸ ਚਿਮਨੀ ਨਾਲ ਲੱਗਦੇ ਸ਼ੈੱਡ 'ਤੇ ਡਿੱਗਣ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸ਼ੂਗਰ ਮਿੱਲ ਦੇ ਸੂਤਰਾਂ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਵੇਂ ਇਹ ਚਿਮਨੀ ਦੇ ਡਿੱਗਣ ਨਾਲ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਹ ਚਿਮਨੀ ਡਿੱਗਣ ਨਾਲ ਉਨ੍ਹਾਂ ਦਾ 35-40 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ।
8 ਲੱਖ 50 ਹਜ਼ਾਰ ਦੀ ਠੱਗੀ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਕੇਸ ਦਰਜ
NEXT STORY