ਜੈਤੋ (ਗੁਰਮੀਤ, ਜਿੰਦਲ) : ਰੌਂਤਾ ਰਜਬਾਹਾ ਵਿਖੇ ਰੇਲ ਗੱਡੀ ਹੇਠ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ (28) ਪੁੱਤਰ ਸੁਖਦੇਵ ਸਿੰਘ ਪਿੰਡ ਕਾਨਿਆਵਾਲੀ ਖੁਰਦ ਨੇੜੇ ਸਾਦਿਕ (ਫ਼ਰੀਦਕੋਟ) ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਵੀਰਵਾਰ ਸ਼ਾਮ ਸਾਢੇ ਕੁ ਸੱਤ ਵਜੇ ਬਠਿੰਡਾ ਤੋਂ ਜੰਮੂ (ਜੰਮੂ ਤਵੀ) ਨੂੰ ਜਾ ਰਹੀ ਰੇਲ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜੈਤੋ ਰੇਲਵੇ ਪੁਲਸ ਚੌਂਕੀ ਇੰਚਾਰਜ ਜਗਰੂਪ ਸਿੰਘ ਏ. ਐੱਸ. ਆਈ. ਅਤੇ ਹੌਲਦਾਰ ਹਰਜੀਤ ਸਿੰਘ ਵੱਲੋਂ ਬਣਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਗਈ।
ਮ੍ਰਿਤਕ ਹਰਜੀਤ ਸਿੰਘ ਆਪਣੇ ਪਿੱਛ ਮਾਂ-ਬਾਪ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਚਾਰ ਮਹੀਨੇ ਪਹਿਲਾਂ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਉਸ ਤੋਂ ਬਆਦ ਇਹ ਦੁਖੀ ਅਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਮਰਨ ਸਮੇਂ ਵੀ ਬੱਚੇ ਦੀ ਫੋਟੋ ਉਸ ਦੇ ਹੱਥ ਵਿਚ ਸੀ।
ਇੰਪਰੂਵਮੈਂਟ ਟਰੱਸਟ ਘੋਟਾਲੇ 'ਚੋਂ ਬਰੀ ਹੋਣ 'ਤੇ ਬੋਲੇ ਕੈਪਟਨ (ਵੀਡੀਓ)
NEXT STORY