ਲੁਧਿਆਣਾ(ਰਿਸ਼ੀ)-ਬੀਮਾਰੀ ਤੋਂ ਤੰਗ ਆ ਕੇ ਕੱਪੜੇ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨੇ ਸ਼ੁੱਕਰਵਾਰ ਰਾਤ ਲਗਭਗ 3 ਵਜੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਬੇਟੇ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਥਾਣਾ ਇੰਚਾਰਜ ਦਵਿੰਦਰ ਸਿੰਘ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਮਾਡਲ ਟਾਊਨ ਦੇ ਰਹਿਣ ਵਾਲੇ ਅਭਿਮਨਯੂ ਵਜੋਂ ਹੋਈ। ਪੁਲਸ ਨੂੰ ਦਿੱਤੇ ਬਿਆਨ 'ਚ ਬੇਟੇ ਗਗਨਦੀਪ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਭਗ 1.30 ਵਜੇ ਪਿਤਾ ਘਰ 'ਚ ਫੈਕਟਰੀ ਜਾਣ ਦੀ ਗੱਲ ਕਹਿ ਕੇ ਅਚਾਨਕ ਚਲੇ ਗਏ। ਫੈਕਟਰੀ 'ਚ ਮੌਜੂਦ ਨੌਕਰ ਪ੍ਰਕਾਸ਼ ਦੇ ਅਨੁਸਾਰ 2 ਵਜੇ ਫੈਕਟਰੀ ਆ ਕੇ ਉਨ੍ਹਾਂ ਨੇ ਆਫਿਸ ਖੁਲ੍ਹਵਾਇਆ ਅਤੇ ਆਰਾਮ ਕਰਨ ਦਾ ਕਹਿ ਕੇ ਕਿਸੇ ਨੂੰ ਵੀ ਅੰਦਰ ਨਾ ਆਉਣ ਦੀ ਗੱਲ ਕਹੀ। ਸਵੇਰੇ 4.30 ਵਜੇ ਦੇ ਕਰੀਬ ਜਦ ਉਹ ਕਮਰੇ 'ਚ ਗਏ ਤਾਂ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਤੁਰੰਤ ਘਰ ਫੋਨ ਕੀਤਾ, ਮੌਕੇ 'ਤੇ ਉਨ੍ਹਾਂ ਨੇ ਡੀ. ਐੱਮ. ਸੀ. ਹਸਪਤਾਲ ਲੈ ਕੇ ਗਏ। ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।
ਸੁਸਾਈਡ ਨੋਟ 'ਚ ਬੀਮਾਰੀ ਨੂੰ ਦੱਸਿਆ ਜ਼ਿੰਮੇਵਾਰ
ਇੰਸਪੈਕਟਰ ਦਵਿੰਦਰ ਸਿੰਘ ਦੇ ਅਨੁਸਾਰ ਮ੍ਰਿਤਕ ਦੇ ਪਾਸੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਿਸ ਵਿਚ ਉਸਨੇ ਲਿਖਿਆ ਹੈ ਕਿ ਮੇਰੀ ਮੌਤ ਦੇ ਬਾਅਦ ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।
ਉਹ ਆਪਣੀ ਬੀਮਾਰੀ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਡੀ. ਐੱਮ. ਸੀ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ।
5 ਕਿਲੋ ਅਫੀਮ ਸਮੇਤ ਰਾਜਸਥਾਨੀ ਜੋੜਾ ਕਾਬੂ
NEXT STORY