ਲੰਬੀ (ਤਰਸੇਮ ਢੁੱਡੀ) - ਸੂਬੇ 'ਚ ਕਰਜ਼ੇ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਆਤਮ-ਹੱਤਿਆ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਲੰਬੀ ਦੇ ਇਕ ਮਜ਼ਦੂਰ ਦਾ ਹੈ, ਜਿਸ ਨੂੰ ਘਰ ਦੀ ਗਰੀਬੀ ਅਤੇ ਬੇਰੋਜ਼ਗਾਰੀ ਨੇ ਮਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮਿਲੀ ਹੈ ਕਿ ਇਹ ਮਾਮਲਾ ਪਿੰਡ ਭੁਲਰਵਾਲਾ ਦਾ ਹੈ। ਮ੍ਰਿਤਕ ਵਿਅਕਤੀ ਬਲਜੀਤ ਸਿੰਘ ਜਿਸ ਦੀਆਂ 4 ਲੜਕੀਆਂ ਅਤੇ ਇਕ ਲੜਕਾ ਸੀ। ਉਸਦੇ ਘਰ 'ਚ ਗਰੀਬੀ ਅਤੇ ਬੇਰੋਜ਼ਗਾਰ ਹੋਣ ਕਾਰਨ ਉਹ ਕਈ ਦਿਨਾਂ ਤੋਂ ਦੁੱਖੀ ਅਤੇ ਪ੍ਰੇਸ਼ਾਨ ਹੋਣ ਕਾਰਨ ਉਸ ਨੇ ਘਰ 'ਚ ਆਪ ਅਤੇ ਆਪਣੇ 5 ਸਾਲ ਦੇ ਲੜਕੇ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਰਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਗਰੀਬ ਹੋਣ ਕਾਰਨ ਤੰਗ ਰਹਿੰਦਾ ਸੀ। ਦੇਰ ਸ਼ਾਮ ਜਦੋਂ ਉਸਦੀ ਪਤਨੀ ਘਰ ਨਹੀਂ ਸੀ ਤਾਂ ਉਸਨੇ ਲੜਕੇ ਨਾਲ ਮਿਲ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਉਧਰ ਲੰਬੀ ਪੁਲਸ ਥਾਣਾ ਮੁੱਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਘਰੇਲੂ ਪ੍ਰੇਸ਼ਾਨੀ ਤੋਂ ਦੁੱਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਸੀ। ਪੁਲਸ ਨੇ ਪਰਿਵਾਰ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ ਜ਼ਿਮਨੀ ਚੋਣ ਨੇ ਰੋਕਿਆ ਕਿਸਾਨ ਕਰਜ਼ਾ ਮੁਆਫੀ 'ਤੇ ਅਹਿਮ ਫੈਸਲਾ
NEXT STORY