ਲੁਧਿਆਣਾ(ਪੰਕਜ)-ਫੈਕਟਰੀ 'ਚ ਕੰਮ ਕਰਨ ਵਾਲੇ ਇਕ ਪ੍ਰਵਾਸੀ ਵਿਅਕਤੀ ਵਲੋਂ ਮਾਨਸਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਉ ਸੀ। ਥਾਣਾ ਡਾਬਾ ਅਧੀਨ ਪੈਂਦੇ ਗਗਨ ਨਗਰ 'ਚ ਪਰਿਵਾਰ ਸਮੇਤ ਰਹਿਣ ਵਾਲੇ ਅਨੂਪ ਕੁਮਾਰ ਉਮਰ 36 ਸਾਲ ਨੇ ਮੰਗਲਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਖ਼ਬਰ ਮਿਲਣ 'ਤੇ ਪੁਲਸ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਦੀ ਮਾਂ ਨੰਦ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਕੁੱਝ ਸਮੇਂ ਤੋਂ ਮਾਨਸਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਅਤੇ ਦੋਵੇਂ ਬੱਚੇ ਵੀ ਉਸ ਦਾ ਖਿਆਲ ਰੱਖਦੇ ਸਨ ਪਰ ਘਟਨਾ ਸਮੇਂ ਉਹ ਕਮਰੇ 'ਚ ਇਕੱਲਾ ਸੀ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ।
ਮਨੀ ਐਕਸਚੇਂਜਰ ਨਾਲ ਲੁੱਟ-ਖੋਹ ਕਰਨ ਵਾਲੇ ਤਿੰਨੋਂ ਬਦਮਾਸ਼ ਗ੍ਰਿਫਤਾਰ
NEXT STORY