ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਸਮਰਾਲੇ ਦੇ ਕੰਗ ਮੁਹੱਲੇ ਦੇ ਇਕ ਵਾਸੀ ਨੇ ਵਰਕਸ਼ਾਪ ਮਾਲਕ ਵਲੋਂ ਕੁੱਟ-ਮਾਰ ਕੀਤੇ ਜਾਣ ਉਪਰੰਤ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਹ ਘਟਨਾ 22 ਜੂਨ ਦੀ ਹੈ, ਉੱਥੇ ਹੀ ਪੁਲਸ ਨੂੰ ਅੱਜ ਉਸਦੀ ਲਾਸ਼ ਮਿਲੀ ਹੈ। ਪਰਿਵਾਰ ਦੇ ਮੈਂਬਰਾਂ ਵਲੋਂ ਸ਼ਨਾਖਤ ਕਰਨ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾਇਆ ਹੈ, ਜਿੱਥੇ ਪੋਸਟਮਾਰਟਮ ਦੇ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਨੇ ਇਸ ਸਬੰਧੀ ਸੋਹਨ ਸਿੰਘ ਵਾਸੀ ਸਮਰਾਲਾ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਲ ਚੰਦ (45) ਜੋ ਕਿ ਇਕ ਵਰਕਸ਼ਾਪ 'ਚ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਸਨੇ ਕਿਸੇ ਲੜਕੇ ਨੂੰ ਕੰਮ 'ਤੇ ਲਾਇਆ ਸੀ, ਤਾਂ ਲੜਕੇ ਦਾ ਉੱਥੇ ਕੋਈ ਵਿਵਾਦ ਹੋਣ ਕਾਰਨ ਲਾਲ ਚੰਦ ਦਾ ਆਪਣੇ ਦੋਸਤ, ਜੋ ਕਿ ਲੜਕੇ ਦਾ ਪਿਤਾ ਹੈ, ਦੇ ਨਾਲ ਲੜਾਈ ਹੋ ਗਈ। ਇਸ ਲੜਾਈ 'ਚ 22 ਜੂਨ ਨੂੰ ਲਾਲ ਚੰਦ ਨੂੰ ਵਰਕਸ਼ਾਪ ਵਿਚ ਜਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸਨੂੰ ਬਚਾਇਆ। ਇਸਨੂੰ ਆਪਣੀ ਬੇਇੱਜ਼ਤੀ ਮੰਨਦੇ ਹੋਏ ਅਤੇ ਹਮਲਾਵਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਡਰ ਕਾਰਨ ਲਾਲ ਚੰਦ ਗੁੰਮ ਹੋ ਗਿਆ ਸੀ। ਜਿਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਉੱਥੇ ਹੀ ਕਾਫ਼ੀ ਦੇਰ ਤੱਕ ਲੱਭਣ ਦੇ ਬਾਅਦ ਜਦੋਂ ਉਸਦਾ ਕਿਤੇ ਵੀ ਪਤਾ ਨਹੀਂ ਚੱਲਿਆ ਤਾਂ ਅੱਜ ਪਰਿਵਾਰ ਵਾਲਿਆਂ ਨੂੰ ਉਸਦੀ ਲਾਸ਼ ਨਹਿਰ 'ਚੋਂ ਮਿਲਣ ਦੀ ਸੂਚਨਾ ਦਿੱਤੀ ਗਈ। ਜਿਸਦੇ ਬਾਅਦ ਪਰਿਵਾਰ ਵਾਲੇ ਮੌਕੇ 'ਤੇ ਪੁੱਜੇ।ਇਸ ਸੰਬੰਧੀ ਜਦੋਂ ਅੱੈਸ. ਐੱਚ. ਓ. ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਜਾਂਚ ਕਰਦੇ ਹੋਏ ਕਿਹਾ ਕਿ ਇਸ ਸੰਬੰਧੀ ਕੇਸ ਦਰਜ ਕਰਦੇ ਹੋਏ ਕਥਿਤ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਜ਼ਾਹਰ ਕਰਦੇ ਹੋਏ ਕਿਹਾ ਕਿ ਪੁਲਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਵੇਗੀ ।
ਵਿਭਾਗ ਨੇ ਟੁੱਟੀ ਨਹਿਰ ਦੀ ਮੁਰੰਮਤ ਕਰਵਾਏ ਬਿਨਾਂ ਛੱਡਿਆ ਪਾਣੀ
NEXT STORY