ਗੋਨਿਆਣਾ(ਗੋਰਾ ਲਾਲ)-ਗੋਨਿਆਣਾ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਿਸ ਨੇ ਬੀਤੀ ਸ਼ਾਮ ਆਪਣੇ ਘਰ ਵਿਖੇ ਜਹਿਰੀਲੀ ਦਵਾਈ ਨਿਗਲ ਲਈ ਸੀ। ਛੋਟਾ ਸਿੰਘ (65) ਪੁੱਤਰ ਚੰਨਣ ਸਿੰਘ ਵਾਸੀ ਰਾਮੇਆਣਾ, ਥਾਣਾ ਜੈਤੋਂ (ਫਰੀਦਕੋਟ) ਉਹ ਪਿਛਲੇ ਕਾਫੀ ਸਮੇਂ ਤੋਂ ਕਿਸੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਨੇ ਬੀਤੀ ਸ਼ਾਮ ਆਪਣੀ ਪ੍ਰੇਸ਼ਾਨੀ ਨਾਂ ਸਹਾਰਦੇ ਹੋਏ ਕਿਸੇ ਜਹਿਰੀਲੀ ਦਵਾਈ ਦਾ ਇਸਤੇਮਾਲ ਕਰ ਲਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਛੋਟਾ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਗੋਨਿਆਣਾ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਜੈਤੋਂ ਦੀ ਪੁਲਸ ਵੀ ਪਹੁੰਚ ਗਈ। ਜਿਨ੍ਹਾਂ ਨੇ ਮ੍ਰਿਤਕ ਦੇ ਲਡ਼ਕੇ ਨਿਰਮਲ ਸਿੰਘ ਦੇ ਬਿਆਨਾਂ ਅਧਾਰਿਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ-ਮੋਟਰਸਾਈਕਲ ਟੱਕਰ, 1 ਦੀ ਮੌਤ
NEXT STORY