ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੀ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਵਲੋਂ ਆਪਣੀ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਜਵਾਨ ਦੀ ਪਛਾਣ ਖੁਰਸ਼ੀਦ ਮਿਆਂ (52) ਵਾਸੀ ਤ੍ਰਿਪੁਰਾ ਦੇ ਨਾਂ ਤੋਂ ਹੋਈ ਹੈ। ਜਵਾਨ ਵਲੋਂ ਚਲਾਈ ਗੋਲੀ ਦੀ ਆਵਾਜ਼ ਸੁਣਨ ’ਤੇ ਸਾਰੇ ਜਵਾਨ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾ ਦੇ ਪੁੱਜਣ ’ਤੇ ਉਸ ਦੀ ਮੌਤ ਹੋ ਗਈ। ਬੀ.ਐੱਸ.ਐੱਫ. ਦੇ ਮੁਲਾਜ਼ਮਾਂ ਅਤੇ ਪੁਲਸ ਨੇ ਫੌਜੀ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ’ਚ ਰੱਖਵਾ ਦਿੱਤਾ।
ਜਾਣਕਾਰੀ ਅਨੁਸਾਰ ਖੁਰਸ਼ੀਦ ਮਿਆਂ 96 ਬੀ. ਐੱਸ. ਐੱਫ. ਬਟਾਲੀਅਨ ’ਚ ਤਾਇਨਾਤ ਸੀ ਅਤੇ ਅੱਜਕਲ ਉਸ ਦੀ ਡਿਊਟੀ ਸਰਹੱਦੀ ਪਿੰਡ ਮੁਹਾਰ ਸੋਨਾ ਨੇਡ਼ੇ ਕੰਢੇਦਾਰ ਤਾਰ ਦੇ ਗੇਟ ’ਤੇ ਸੀ। ਬੀ.ਐੱਸ.ਐੱਫ. ਦੇ ਜਵਾਨ ਨੇ ਜਦੋਂ ਆਪਣੀ ਆਟੋਮੈਟਿਕ ਸਰਵਿਸ ਰਾਈਫਲ ਨਾਲ ਖੁਦਕੁਸ਼ੀ ਕੀਤੀ, ਉਸ ਸਮੇਂ ਉਹ ਡਿਊਟੀ ’ਤੇ ਤਾਇਨਾਤ ਸੀ। ਮਿਆਂ ਦੇ ਨਾਲ ਤਾਇਨਾਤ ਜਵਾਨ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮੌਕੇ ਤੋਂ 8 ਗੋਲੀਆਂ ਦੇ ਖਾਲੀ ਖੋਲ ਬਰਾਮਦ ਹੋਏ ਹਨ। ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪੋਸਟਮਾਰਟਮ ਕੀਤਾ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਣਾਂ ਦਾ ਪਤਾ ਨਹੀਂ ਲੱਗਾ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨੌਜਵਾਨਾਂ ਨੇ ਬਦਲੀ 'ਨੌਸ਼ਹਿਰਾ ਪੰਨੂੰਆਂ' ਪਿੰਡ ਦੀ ਨੁਹਾਰ
NEXT STORY