ਅਬੋਹਰ (ਸੁਨੀਲ) : ਅਬੋਹਰ ਕੰਧਵਾਲਾ ਰੋਡ ’ਤੇ ਇਕ ਬਜ਼ੁਰਗ ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉੱਥੇ ਨਹਾ ਰਹੇ ਕੁੱਝ ਨੌਜਵਾਨਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਜਦੋਂ ਸਿਟੀ ਪੁਲਸ ਸਟੇਸ਼ਨ ਨੰਬਰ-2 ਮੌਕੇ ’ਤੇ ਪਹੁੰਚੀ ਤਾਂ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ।
ਮ੍ਰਿਤਕ ਦੀ ਪਛਾਣ ਅਮਰਜੀਤ ਬਠਲਾ ਵਜੋਂ ਹੋਈ ਹੈ, ਜੋ ਕਿ ਅਬੋਹਰ ਨਿਵਾਸੀ ਕਾਰੋਬਾਰੀ ਮਹਿੰਦਰ ਕੁਮਾਰ ਉਰਫ਼ ਕਾਲੀ ਬਠਲਾ ਦਾ ਪਿਤਾ ਸੀ। ਜਦੋਂ ਇਸ ਬਾਰੇ ਪੁਲਸ ਸਟੇਸ਼ਨ ਨੰਬਰ-2 ਦੀ ਇੰਚਾਰਜ ਪਰੋਮਿਲਾ ਸਿਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਹਿੰਦਰ ਪ੍ਰਤਾਪ ਬਠਲਾ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਿਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਰਾਮ ਦਿਆਲ ਗਰਗ, ਉਸ ਦੀ ਪਤਨੀ ਅਨੁਪਮਾ ਅਤੇ ਉਨ੍ਹਾਂ ਦੇ ਪੁੱਤਰ ਉਮੇਸ਼ ਗਰਗ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਕਾਰੋਬਾਰੀ ਅਤੇ ਅਰੋੜਵੰਸ਼ ਸਭਾ ਦੇ ਪ੍ਰਧਾਨ ਮਹਿੰਦਰ ਕੁਮਾਰ ਉਰਫ਼ ਕਾਲੀ ਬਠਲਾ ਦੇ ਪਿਤਾ ਕਰੀਬ 85 ਸਾਲ ਦੇ ਅਮਰਜੀਤ ਬਠਲਾ ਦੁਪਹਿਰ ਅਬੋਹਰ ਕੰਧਵਾਲਾ ਰੋਡ ਤੋਂ ਲੰਘਦੀ ਨਹਿਰ ਦੇ ਕੰਢੇ ਬੈਠੇ ਸਨ, ਜਿਨ੍ਹਾਂ ਨੂੰ ਉੱਥੇ ਨਹਾ ਰਹੇ ਦੋ ਨੌਜਵਾਨਾਂ ਨੇ ਦੇਖਿਆ।
ਨੌਜਵਾਨ ਦੇ ਅਨੁਸਾਰ ਉਨ੍ਹਾਂ ਨੇ ਅਚਾਨਕ ਆਪਣੀ ਐਨਕ ਅਤੇ ਜੁੱਤੇ ਉਤਾਰ ਦਿੱਤੇ ਅਤੇ ਨਹਿਰ ’ਚ ਛਾਲ ਮਾਰ ਦਿੱਤੀ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਸ ਨੇ ਨਹਾਉਣ ਲਈ ਛਾਲ ਮਾਰੀ ਹੈ ਪਰ ਜਦੋਂ ਉਹ ਕੁੱਝ ਮਿੰਟਾਂ ਬਾਅਦ ਵੀ ਉੱਪਰ ਨਹੀਂ ਆਇਆ ਤਾਂ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਉਸ ਦੇ ਪੇਟ ਵਿਚੋਂ ਪਾਣੀ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਇਸ ਬਾਰੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ ’ਤੇ ਸੰਮਤੀ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਸਿਟੀ ਥਾਣਾ ਨੰਬਰ-2 ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ। ਸੂਚਨਾ ਮਿਲਦੇ ਹੀ ਮ੍ਰਿਤਕ ਦਾ ਪਰਿਵਾਰ ਵੀ ਹਸਪਤਾਲ ਪਹੁੰਚ ਗਿਆ।
Big Breaking: ਫੜੇ ਗਏ ਮਨੋਰੰਜਨ ਕਾਲੀਆ ਘਰ ਗ੍ਰਨੇਡ ਸੁੱਟਣ ਵਾਲੇ!
NEXT STORY