ਚੰਡੀਗੜ੍ਹ (ਸੁਸ਼ੀਲ) : ਰਾਮ ਦਰਬਾਰ ’ਚ 9ਵੀਂ ਦੀ ਵਿਦਿਆਰਥਣ ਨੇ ਘਰ ’ਚ ਫ਼ਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥਣ ਨੂੰ ਫ਼ਾਹੇ ਤੋਂ ਉਤਾਰਿਆ ਤੇ ਜੀ. ਐੱਮ. ਸੀ. ਐੱਚ.-32 ਲੈ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰਾਮ ਦਰਬਾਰ ਵਾਸੀ ਸ਼ਿਵਾਨੀ ਵਜੋਂ ਹੋਈ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਸੈਕਟਰ-31 ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਰਾਮ ਦਰਬਾਰ ਸਥਿਤ ਘਰ ’ਚ 15 ਸਾਲਾ ਵਿਦਿਆਰਥਣ ਨੇ ਪੱਖੇ ਨਾਲ ਫ਼ਾਹਾ ਲੈ ਲਿਆ ਹੈ। ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਵਿਦਿਆਰਥਣ ਨੂੰ ਫ਼ਾਹੇ ਤੋਂ ਉਤਾਰ ਕੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਿਵਾਨੀ ਨੇ ਕਿਉਂ ਕੀਤੀ ਖ਼ੁਦਕੁਸ਼ੀ, ਪਰਿਵਾਰ ਵੀ ਹੈਰਾਨ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ’ਚ 9ਵੀਂ ’ਚ ਪੜ੍ਹਦੀ ਸੀ। ਉਸਦੀ ਮਾਂ ਘਰ ਦੇ ਬਾਹਰ ਬੈਠੀ ਸੀ ਅਤੇ ਸਕੂਲ ਤੋਂ ਆਉਣ ਦੇ ਬਾਅਦ ਸ਼ਿਵਾਨੀ ਨੂੰ ਰੋਟੀ ਖਾਣ ਲਈ ਕਮਰੇ ’ਚ ਭੇਜਿਆ ਸੀ। ਅੱਧੇ ਘੰਟੇ ਤੱਕ ਜਦੋਂ ਸ਼ਿਵਾਨੀ ਬਾਹਰ ਨਹੀਂ ਆਈ, ਤਾਂ ਉਸਦੀ ਮਾਂ ਕਮਰੇ ’ਚ ਗਈ ਤੇ ਹੈਰਾਨ ਰਹਿ ਗਈ। ਸ਼ਿਵਾਨੀ ਨੇ ਪੱਖੇ ਨਾਲ ਫ਼ਾਹਾ ਲਾਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹੈਰਾਨ ਹਨ ਕਿ ਸ਼ਿਵਾਨੀ ਨੇ ਖੁਦਕੁਸ਼ੀ ਕਿਉਂ ਕੀਤੀ। ਪੁਲਸ ਵਿਦਿਆਰਥਣ ਦੀ ਸਹੇਲੀ ਤੇ ਅਧਿਆਪਕਾਂ ਤੋਂ ਪੁੱਛਗਿੱਛ ਕਰੇਗੀ। ਸੈਕਟਰ-31 ਥਾਣਾ ਪੁਲਸ ਵਿਦਿਆਰਥਣ ਦੇ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ ਜਾਰੀ! ਹੁਣ ਇਨ੍ਹਾਂ ਅਫ਼ਸਰਾਂ ਦੀ ਵੀ ਹੋਈ ਬਦਲੀ
NEXT STORY