ਸੰਗਤ ਮੰਡੀ (ਮਨਜੀਤ) - ਪਿੰਡ ਘੁੱਦਾ ਵਿਖੇ ਇਕ ਪ੍ਰੇਮਿਕਾ ਵਲੋਂ ਆਪਣੇ ਪ੍ਰੇਮੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਚੱਲਦਿਆਂ ਪ੍ਰੇਮੀ ਵਲੋਂ ਕੋਈ ਜ਼ਹਿਰੀਲੀ ਵਸ਼ਤੂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਘਟਨਾ ਸਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਜਗਮੀਤ ਸਿੰਘ (32) ਦੀ ਪਤਨੀ ਸੰਦੀਪ ਕੌਰ ਨੇ ਥਾਣੇ 'ਚ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਤੀ ਜਗਮੀਤ ਸਿੰਘ ਪਿੰਡ 'ਚ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ। ਜਗਮੀਤ ਸਿੰਘ ਨਰਮੇ ਦੇ ਸੀਜਨ ਸਮੇਂ ਨਰਮਾ ਚੁਗਾਉਣ ਲਈ ਪਿੰਡ ਕੋਟਗੁਰੂ ਤੋਂ ਚੁਗਾਰੇ ਲੈ ਕੇ ਆਉਦਾ ਸੀ, ਜਿਸ 'ਚ ਸੁਖਜੀਤ ਕੌਰ ਪਤਨੀ ਗੁਰਜੰਟ ਸਿੰਘ ਵੀ ਚੁਗਾਰਿਆ ਦੇ ਨਾਲ ਆਉਦੀ ਸੀ। ਸੁਖਜੀਤ ਕੌਰ ਦੇ ਪਤੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ, ਇਸ ਦੌਰਾਨ ਉਸ ਦੇ ਜਗਮੀਤ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ, ਜੋ ਅਕਸਰ ਹੀ ਇਕ ਦੂਸਰੇ ਨੂੰ ਚੋਰੀ-ਚੋਰੀ ਮਿਲਦੇ ਸਨ। ਜਗਮੀਤ ਸਿੰਘ ਖੁਦ ਦੇ ਘਰ ਦੇ ਖਰਚ ਤੋਂ ਇਲਾਵਾ ਸੁਖਜੀਤ ਕੌਰ ਦੇ ਸਾਰੇ ਘਰ ਦਾ ਖ਼ਰਚ ਵੀ ਆਪ ਦੇਣ ਲੱਗ ਪਿਆ ਸੀ। ਕੁੱਝ ਦਿਨ ਪਹਿਲਾ ਵੀ ਜਗਮੀਤ ਸਿੰਘ ਸੁਖਜੀਤ ਕੌਰ ਨੂੰ ਪੈਸਿਆ ਦੇ ਨਾਲ-ਨਾਲ ਕਣਕ ਦੀ ਦੇ ਕੇ ਆਇਆ ਸੀ। ਸੁਖਜੀਤ ਕੌਰ ਜਗਮੀਤ ਨੂੰ ਪੈਸਿਆ ਲਈ ਹਰ ਰੋਜ਼ ਤੰਗ ਪ੍ਰੇਸ਼ਾਨ ਕਰ ਰਹੀ ਸੀ, ਇਸੇ ਤੰਗੀ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਜਗਮੀਤ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮੁਦੈਲਾ ਸੁਖਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਕੋਟਗੁਰੂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਂਗਰਸੀ ਆਗੂ ਦੀ ਵਾਇਰਲ ਵੀਡੀਓ ਕੈਪਟਨ ਤੇ ਸਿੱਧੂ ਲਈ ਚੈਲੰਜ : ਬਲਜਿੰਦਰ ਕੌਰ (ਵੀਡੀਓ)
NEXT STORY