ਮਿਰਜ਼ਾਪੁਰ - ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ਵਿਚ ਇਕ ਪ੍ਰੇਮੀ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ੁੱਕਰਵਾਰ ਰਾਤ ਨੂੰ ਜਿਗਨਾ ਥਾਣਾ ਖੇਤਰ ਅਧੀਨ ਵਾਪਰੀ। ਪੁਲਸ ਸੂਤਰਾਂ ਅਨੁਸਾਰ ਪ੍ਰਯਾਗਰਾਜ ਜ਼ਿਲੇ ਦੇ ਮਾਂਡਾ ਇਲਾਕੇ ਦੇ ਮਹੇਵਾ ਪਿੰਡ ਦਾ ਰਹਿਣ ਵਾਲਾ ਸ਼ੁਭਮ ਸੋਨਕਰ (23), ਜੋ ਦਿੱਲੀ ਵਿਚ ਇਕ ਪ੍ਰਾਈਵੇਟ ਨੌਕਰੀ ਕਰਦਾ ਸੀ, ਦੇ ਪਿਛਲੇ ਇਕ ਸਾਲ ਤੋਂ ਚੱਕਡੀਹਾ ਪਿੰਡ ਦੀ ਰਹਿਣ ਵਾਲੀ ਅੰਜਲੀ (21) ਨਾਲ ਪ੍ਰੇਮ ਸਬੰਧ ਸਨ। ਦੋਵੇਂ ਦਿੱਲੀ ਵਿਚ ਇਕੱਠੇ ਰਹਿੰਦੇ ਸਨ।
ਕੁਝ ਦਿਨ ਪਹਿਲਾਂ ਸ਼ੁਭਮ ਘਰ ਆਇਆ ਸੀ ਅਤੇ ਸ਼ੁੱਕਰਵਾਰ ਨੂੰ ਘਰੋਂ ਇਹ ਕਹਿ ਕੇ ਚਲਾ ਗਿਆ ਸੀ ਕਿ ਉਹ ਦਿੱਲੀ ਵਾਪਸ ਜਾ ਰਿਹਾ ਹੈ। ਰਾਤ ਦੇ ਕਰੀਬ 1 ਵਜੇ ਦੋਵਾਂ ਨੇ ਡਾਊਨ ਲਾਈਨ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ੁਭਮ ਦੇ ਪਿਤਾ ਨੂੰ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਰਾਤ 1 ਵਜੇ ਫ਼ੋਨ ਕਾਲ ਰਾਹੀਂ ਮਿਲੀ। ਜਾਣਕਾਰੀ ਮਿਲਣ ਤੋਂ ਬਾਅਦ ਅੰਜਲੀ ਦਾ ਪਰਿਵਾਰ ਵੀ ਮੌਕੇ ’ਤੇ ਪਹੁੰਚ ਗਿਆ।
ਪਰਿਵਾਰ ਅਨੁਸਾਰ ਵਿਆਹ ’ਤੇ ਕੋਈ ਇਤਰਾਜ਼ ਨਹੀਂ ਸੀ ਅਤੇ ਦੋਵੇਂ ਪਰਿਵਾਰ ਇਸ ਰਿਸ਼ਤੇ ਲਈ ਸਹਿਮਤ ਹੋ ਗਏ ਸਨ। ਥਾਣਾ ਇੰਚਾਰਜ ਇੰਸਪੈਕਟਰ ਅਭੈ ਕੁਮਾਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਪਰ ਪੁਲਸ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ।
ਹੇਮਕੁੰਟ ਸਾਹਿਬ ਤੋਂ ਵਾਪਸ ਆ ਰਹੇ 2 ਸ਼ਰਧਾਲੂਆਂ ਦੀ ਸੜਕ ਹਾਦਸੇ ’ਚ ਮੌਤ
NEXT STORY