ਅਜਨਾਲਾ, (ਰਮਨਦੀਪ)- ਅਜਨਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ । ਥਾਣਾ ਅਜਨਾਲਾ ਮੁਖੀ ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਰਿੱਕੀ ਪੁੱਤਰ ਅੰਮ੍ਰਿਤ ਲਾਲ ਵਾਸੀ ਵਾਰਡ ਨੰ. 13 ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਵਿੱਕੀ ਪੁੱਤਰ ਅੰਮ੍ਰਿਤ ਲਾਲ ਦਾ ਕਰੀਬ ਪੰਜ ਮਹੀਨੇ ਪਹਿਲਾਂ ਖੂਨੀ ਕਲੇਰ ਗੁਰਦਾਸਪੁਰ ਦੀ ਰਹਿਣ ਵਾਲੀ ਹਰਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ (ਪਤੀ- ਪਤਨੀ) ਵਿਚਾਲੇ ਅਣਬਣ ਹੋ ਗਈ ਸੀ ਅਤੇ ਕਾਫੀ ਲੜਾਈ -ਝਗੜਾ ਰਹਿੰਦਾ ਸੀ ਜਿਸ ਕਾਰਨ ਹਰਵਿੰਦਰ ਕੌਰ ਕਈ ਵਾਰ ਆਪਣੇ ਪੇਕੇ ਚਲੀ ਜਾਂਦੀ ਅਤੇ 2 ਫਰਵਰੀ ਨੂੰ ਦੋਵਾਂ ਵਿਚਕਾਰ ਲੜਾਈ-ਝਗੜੇ ਹੋਇਆ ਸੀ ਜਿਸ ਉਪਰੰਤ ਹਰਵਿੰਦਰ ਕੌਰ ਨੇ ਆਪਣੀ ਮਾਤਾ ਰਾਜ ਰਾਣੀ ਭਰਾ ਯਾਦਵਿੰਦਰ ਸਿੰਘ ਅਤੇ ਭਰਜਾਈ ਨੂੰ ਬੁਲਾਇਆ ਤੇ ਉਹ ਵਿੱਕੀ ਨਾਲ ਗਾਲੀ -ਗਲੋਚ ਕਰ ਕੇ ਹਰਵਿੰਦਰ ਕੌਰ ਨੂੰ ਨਾਲ ਲੈ ਗਏ ਸਨ । ਬਾਅਦ ਵਿਚ ਵਿੱਕੀ ਨੇ ਆਪਣੇ ਦੋ ਸਾਢੂਆਂ ਨੂੰ ਵੀ ਫੋਨ 'ਤੇ ਕਿਹਾ ਸੀ ਕਿ ਸਾਡੇ ਵਿਚਕਾਰ ਸੁਲ੍ਹਾ ਕਰਵਾ ਦਿਓ ਤਾਂ ਕਿ ਸਾਡਾ ਘਰ ਵਸਦਾ ਰਹੇ ਪਰ ਉਨ੍ਹਾਂ ਨੇ ਵੀ ਉਸ ਦੀ ਇੱਕ ਨਹੀਂ ਸੁਣੀ ਤੇ ਉਸ ਨੂੰ ਬੁਰਾ -ਭਲਾ ਬੋਲਿਆ। 10 ਮਾਰਚ ਨੂੰ ਵੀ ਵਿੱਕੀ ਦੀ ਪਤਨੀ, ਸੱਸ ਰਾਜ ਰਾਣੀ, ਸਹੁਰਾ ਸੁਖਵਿੰਦਰ ਸਿੰਘ, ਭਰਾ ਯਾਦਵਿੰਦਰ ਸਿੰਘ ਤੇ ਦੋਵੇਂ ਸਾਢੂ ਵਿੱਕੀ ਨਾਲ ਲੜਾਈ-ਝਗੜਾ ਕਰ ਕੇ ਗਏ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਬੀਤੀ ਸ਼ਾਮ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲਈ। ਥਾਣਾ ਮੁਖੀ ਪਰਮਵੀਰ ਸਿੰਘ ਸੈਣੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਵਿੱਕੀ ਦੇ ਭਰਾ ਰਿੱਕੀ ਦੇ ਬਿਆਨਾਂ ਤੇ ਹਰਵਿੰਦਰ ਕੌਰ ਪਤਨੀ ਰਿੱਕੀ, ਰਾਜ ਰਾਣੀ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਦੋ ਸਾਢੂਆਂ ਜਤਿੰਦਰ ਸਿੰਘ ਅਤੇ ਮੰਗੀ ਖਿਲਾਫ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਰਿੱਕੀ ਨੇ ਕਮਰੇ ਦੀ ਕੰਧ 'ਤੇ ਲਿਖਿਆ ਸੁਸਾਈਡ ਨੋਟ : ਪਤਨੀ ਅਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਵਾਲੇ ਨੌਜਵਾਨ ਰਿੱਕੀ ਨੇ ਆਪਣੇ ਕਮਰੇ ਦੀ ਕੰਧ 'ਤੇ ਲਿਖੇ ਸੁਸਾਈਡ ਨੋਟ 'ਚ ਆਪਣੀ ਮੌਤ ਲਈ ਪਤਨੀ ਹਰਵਿੰਦਰ ਕੌਰ, ਸੱਸ ਰਾਜ ਰਾਣੀ, ਸਹੁਰਾ ਸੁਖਵਿੰਦਰ ਸਿੰਘ, ਸਾਲਾ ਯਾਦਵਿੰਦਰ ਸਿੰਘ ਤੇ ਦੋ ਸਾਢੂਆਂ ਜਤਿੰਦਰ ਸਿੰਘ ਅਤੇ ਮੰਗੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕੈਪਟਨ ਸਾਹਿਬ ! ਪ੍ਰਸ਼ਾਂਤ ਕਿਸ਼ੋਰ ਤੋਂ ਪੁੱਛ ਲੈਣਾ ਸੀ ਖਜ਼ਾਨਾ ਭਰਨ ਦਾ ਫਾਰਮੂਲਾ?
NEXT STORY