ਗੁਰਦਾਸਪੁਰ : ਅਕਾਲੀ ਦਲ ਵਲੋਂ ਜਾਰੀ ਜ਼ਬਰ ਵਿਰੋਧੀ ਲਹਿਰ ਦਾ ਗੁਰਦਾਸਪੁਰ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਗੁਰਦਾਸਪੁਰ ਤੋਂ ਹੀ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਜਗਦੀਸ਼ ਸਾਹਨੀ ਹਨ। ਸ਼ਨੀਵਾਰ ਨੂੰ ਸਾਹਨੀ ਨੇ ਗਠਜੋੜ ਧਰਮ ਨੂੰ ਪਿੱਛੇ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ 'ਤੇ ਕਈ ਗੰਭੀਰ ਦੋਸ਼ ਲਗਾਏ।
2007 ਦੀ ਗਠਜੋੜ ਸਰਕਾਰ ਦੌਰਾਨ ਵੀ ਜਗਦੀਸ਼ ਸਾਹਨੀ ਦੇ ਸਖਤ ਸੁਰ ਵੇਖਣ ਨੂੰ ਮਿਲੇ ਸਨ। ਭਾਜਪਾ ਦੇ ਇਸ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਗਠਜੋੜ ਨੂੰ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਚਲਾ ਰਹੇ ਹਨ। ਸਾਹਨੀ ਨੇ ਪਾਰਟੀ ਹਾਈਕਮਾਨ ਤੋਂ ਸਖਤ ਫੈਸਲਾ ਲੈਣ ਦੀ ਅਪੀਲ ਕੀਤੀ ਹੈ।
ਸੁੱਤੇ ਹੋਏ ਪਰਿਵਾਰ ਨਾਲ ਵਾਪਰੀ ਘਟਨਾ, ਸਿਲੰਡਰ ਨੂੰ ਅੱਗ ਲੱਗਣ ਕਾਰਨ 3 ਬੱਚੀਆਂ ਝੁਲਸੀਆਂ
NEXT STORY