ਅੰਮ੍ਰਿਤਸਰ (ਕਮਲ) - ਦਿੱਲੀ ਅਤੇ ਪੰਜਾਬ ਦੇ ਗਿਆਨ ਦੇ ਲੈਣ ਦੇਣ ਸਬੰਧੀ ਹੋਏ ਸਮਝੌਤੇ ਨੂੰ ਪੂਰਬੀ ਹਲਕੇ ਦੀ ਵਿਧਾਇਕ ਜੀਵਨਜੋਤ ਕੌਰ ਨੇ ਇਕ ਇਤਿਹਾਸਕ ਕਦਮ ਦੱਸਿਆ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜੀਵਨਜੋਤ ਕੌਰ ਨੇ ਕਿਹਾ ਕਿ ਗਿਆਨ ਵੰਡਣ ਨਾਲ ਵੱਧਦਾ ਹੈ ਅਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਗਿਆਨ ਵੱਧ ਤੋ ਵੱਧ ਵੰਡਣ ਦਾ ਸੰਦੇਸ਼ ਦਿੱਤਾ ਹੈ। ਇਨਸਾਨ ਆਪਣੀ ਉਮਰ ਦੇ ਆਖਰੀ ਪੜਾਅ ਤੱਕ ਗਿਆਨ ਹਾਸਲ ਕਰਦਾ ਅਤੇ ਵੰਡਦਾ ਰਹਿੰਦਾ ਹੈ। ਉਨ੍ਹਾਂ ਨੇ ਇਸ ਸਮਝੋਤੇ ਦਾ ਵਿਰੋਧ ਕਰਨ ਵਾਲਿਆਂ ਨੂੰ ਮੂੰਹਤੌੜ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਮਝੌਤਾ ਸਮੁੱਚੀ ਮਾਨਵਤਾ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਆਪਣੀ ਜ਼ਮੀਨ ਖੁਸਦੀ ਵੇਖ ਕੇ ਝੁੰਜਲਾਹਟ ਵਿਚ ਬਿਆਨ ਦੇ ਕੇ ਬੇਲੋੜਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸੁਖਬੀਰ ਦੇ ਉਨ੍ਹਾਂ ਸਮਝੌਤਿਆਂ ਵਿਚੋਂ ਨਹੀਂ ਹੈ, ਜੋ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਜਾਇਦਾਦ ਵਿਚ ਵਾਧਾ ਕਰਨ ਲਈ ਅਤੇ ਪਰਿਵਾਰ ਵਾਸਤੇ ਕੁਰਸੀਆਂ ਅਤੇ ਅਹੁਦੇ ਹਾਸਲ ਕਰਨ ਲਈ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਨਾਲ ਕਰਦੇ ਰਹੇ ਹਨ। ਨਾ ਹੀ ਇਹ ਸਮਝੌਤਾ ਮਾਫੀਆ ਦੀ ਸਰਪਰਸਤੀ ਕਰਨ ਲਈ ਹੈ। ਬਾਦਲ ਨੇ ਅੰਬਾਨੀ ਅਡਾਨੀ ਦੇ ਨਾਲ ਮਿਲਕੇ ਆਪਣੀ ਪਤਨੀ ਦੀ ਮੰਤਰੀ ਵਾਲੀ ਕੁਰਸੀ ਬਚਾਉਣ ਲਈ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਹੋਣ। ਬਿਜਲੀ ਮਾਫਿਆਂ ਨੂੰ ਫਾਇਦੇ ਪਹੁੰਚਾਉਣ ਲਈ ਬਿਜਲੀ ਸਮਝੌਤੇ ਕਰਕੇ ਪੰਜਾਬੀਆਂ ਦੇ ਹੱਕ ਮਾਫੀਆ ਕੋਲ ਗਹਿਣੇ ਪਾ ਦਿੱਤੇ।
ਉਨ੍ਹਾਂ ਕਿਹਾ ਕਿ ਨਾ ਹੀ ਇਹ ਸਮਝੌਤੇ ਛੋਟੇ ਟਰਾਸਪੋਰਟਰਾਂ ਨੂੰ ਹੜੱਪ ਕਰਕੇ ਆਪਣੀ ਟਰਾਂਸਪੋਰਟ ਫਲੀਟ ਵਿਚ ਵਾਧਾ ਕਰਨ ਲਈ ਹਨ। ਜੇ ਇਤਹਾਸ ਵਿਚ ਪਹਿਲੀ ਵਾਰ ਪੰਜਾਬ ਦੇ ਵਿਕਾਸ ਲਈ ਕੋਈ ਸਾਰਥਕ ਕਦਮ ਉਠਾਏ ਜਾ ਰਹੇ ਹਨ ਤਾਂ ਤੁਹਾਨੂੰ ਇਸ ਦਾ ਵਿਰੋਧ ਕਰਨ ਦਾ ਕੋਈ ਹੱਕ ਨਹੀਂ। ਜੋ ਸਮਝੌਤੇ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਸੁਆਰਥ ਵਾਸਤੇ ਕੀਤੇ ਉਨ੍ਹਾਂ ਦਾ ਭੁਗਤਾਨ ਹੀ ਅੱਜ ਸਮੁੱਚਾ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਕਰ ਰਹੀ ਹੈ। ਪਿਛਲੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਸਮਝੌਤਿਆਂ ਨੇ ਅੱਜ ਪੰਜਾਬ ਖੋਖਲਾ ਕਰ ਦਿੱਤਾ ਹੈ। ਜੀਵਨਜੋਤ ਕੌਰ ਨੇ ਕਿਹਾ ਕਿ ਗਿਆਨ ਵੰਡਣ ਦਾ ਸਮਝੋਤਾ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਇੱਕ ਅਹਿਮ ਭੂਮਿਕਾ ਨਿਭਾਵੇਗਾ।
ਨਵਾਂਸ਼ਹਿਰ ਵਿਖੇ ਪਿਸਤੌਲ ਨਾਲ ਢਾਬੇ ’ਤੇ ਲੋਕਾਂ ਨੂੰ ਧਮਕਾਉਣ ਵਾਲੇ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ
NEXT STORY