ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ 90 ਫ਼ੀਸਦੀ ਨੌਜਵਾਨ ਆਗੂਆਂ ਨੂੰ ਜੱਥੇਬੰਦਕ ਢਾਂਚੇ ਵਿੱਚ ਮਹੱਤਵਪੂਰਨ ਜਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਨੇ ਫਰਜ਼ੀ ਕਾਲ ਸੈਂਟਰ 'ਤੇ ਮਾਰਿਆ ਛਾਪਾ, ਵਿਦੇਸ਼ੀ ਲੋਕਾਂ ਨਾਲ ਕੀਤਾ ਜਾਂਦਾ ਸੀ ਇਹ ਕਾਰਾ (ਤਸਵੀਰਾਂ)
ਜਿਨ੍ਹਾਂ ਆਗੂਆਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਜੋਗਿੰਦਰ ਸਿੰਘ ਜਿੰਦੂ, ਬਲਦੇਵ ਸਿੰਘ ਖਹਿਰਾ, ਤੀਰਥ ਸਿੰਘ ਮਾਹਲਾ, ਰਣਜੀਤ ਸਿੰਘ ਢਿੱਲੋਂ, ਕੰਵਰਜੀਤ ਸਿੰਘ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਵਰਦੇਵ ਸਿੰਘ ਮਾਨ, ਰਵੀਕਰਨ ਸਿੰਘ ਕਾਹਲੋਂ, ਬਰਜਿੰਦਰ ਸਿੰਘ ਮੱਖਣ ਬਰਾੜ, ਜਗਦੀਪ ਸਿੰਘ ਚੀਮਾ, ਰਣਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜੂਖੰਨਾ, ਹਰਦੀਪ ਸਿੰਘ ਡਿੰਪੀ ਢਿੱਲੋਂ, ਸਰਬਜੋਤ ਸਿੰਘ ਸਾਹਬੀ ਮੁਕੇਰੀਆਂ, ਯਾਦਵਿੰਦਰ ਸਿੰਘ ਯਾਦੂ, ਆਰ. ਡੀ. ਸ਼ਰਮਾ, ਤਲਬੀਰ ਸਿੰਘ ਗਿੱਲ, ਵਿਨਰਜੀਤ ਸਿੰਘ ਗੋਲਡੀ, ਕਰਨੈਲ ਸਿੰਘ ਪੀਰ ਮੁਹੰਮਦ, ਮੋਹਿਤ ਗੁਪਤਾ ਬਠਿੰਡਾ, ਪਰਮਜੀਤ ਸਿੰਘ ਢਿੱਲੋਂ, ਰਜਿੰਦਰ ਦੀਪਾ ਸੁਨਾਮ, ਕਮਲ ਚੇਤਲੀ, ਬਚਿੱਤਰ ਸਿੰਘ ਕੋਹਾੜ ਅਤੇ ਵਿਜੇ ਦਾਨਵ ਦੇ ਨਾਮ ਸ਼ਾਮਲ ਹਨ। ਇਹ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਆਟੋ ਚਾਲਕ ਦੀ ਦਰਿੰਦਗੀ, ਧੀਆਂ ਵਰਗੀ ਮਾਸੂਮ ਨੂੰ ਅਗਵਾ ਕਰਕੇ ਕੀਤੀ ਸ਼ਰਮਨਾਕ ਹਰਕਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ’ਤੇ ਸੰਸਦ ’ਚ ਚਰਚਾ ਹੋਵੇ : ਰਾਘਵ ਚੱਢਾ
NEXT STORY