ਅਜਨਾਲਾ (ਬਿਊਰੋ) - ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਮੰਗਦਾ ਜੁਆਬ’ ਰੈਲੀ ਕੀਤੀ ਗਈ। ਇਸ ਰੈਲੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਣੇ ਕਈ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਬਿਨਾਂ ਮਾਸਕ ਪਾਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਲੋਕਾਂ ਕੋਲ ਜੋ ਵੀ ਸਹੂਲਤਾਵਾਂ ਹਨ, ਉਹ ਸਭ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਦਿੱਤੀਆਂ ਗਈਆਂ ਹਨ। ਸੁਖਬੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਹਲਕੇ ਤੋਂ ਜਿੱਤ ਹਾਸਲ ਕਰਵਾ ਦੇਣ। ਸੁਖਬੀਰ ਨੇ ਕਿਹਾ ਕਿ ਤੁਸੀਂ ਇਸ ਨੂੰ ਅਜਨਾਲਾ ਦਾ ਐੱਮ.ਐੱਲ.ਏ ਬਣਾਓ, ਕਿਉਂਕਿ ਇਹ ਤੁਹਾਡੇ ਹਲਕੇ ਦਾ ਅਸਲੀ ਸੇਵਾਦਾਰ ਹੈ। ਇਹ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦੇਵੇਗਾ ਅਤੇ ਤੁਹਾਡੇ ਹਲਕੇ ਦੇ ਸਾਰੇ ਕਾਰਜ ਕਰੇਗਾ।
ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ‘ਸੁਖਬੀਰ ਬਾਦਲ’, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)
ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ, ਜਿਨ੍ਹਾਂ ’ਚੋਂ ਉਨ੍ਹਾਂ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। MSP ਦੇ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ MSP ਦੀ ਸ਼ੁਰੂਆਤ ਕਰਵਾਈ। ਪੂਰੇ ਪੰਜਾਬ ’ਚ ਜੋ ਵੀ ਮੰਡੀਆਂ ਹਨ, ਉਨ੍ਹਾਂ ’ਚੋਂ 90 ਫੀਸਦੀ ਮੰਡੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਬਣੀਆਂ ਸਨ। ਕਿਸਾਨਾਂ ਨੂੰ ਟਿਊਵੈਲ ਕੁਨੈਕਸ਼ਨ ਦਿੱਤੇ ਹਨ। ਭਗਵੰਤ ਮਾਨ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਖੇਤੀ ਕਾਨੂੰਨ ਪਾਸ ਕਰਨ ਵਾਲੀ ਕਮੇਟੀ ਦਾ ਮੈਂਬਰ ਹੈ, ਜਿਸ ਨੇ ਕਾਗਜ਼ ਭਰੇ।
40 ਘੰਟੇ ਬੀਤਣ ਮਗਰੋਂ ਵੀ ਟਾਵਰ ਤੋਂ ਨਹੀਂ ਉੱਤਰੇ ਸੰਘਰਸ਼ ਕਰ ਰਹੇ ‘ਬਜ਼ੁਰਗ’, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ
ਕੈਪਟਨ ਅਮਰਿੰਦਰ ਸਿੰਘ ਨੇ ਨਿਸ਼ਾਨਾ ਵਿਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਕੈਪਟਨ ਨੇ ਆਪਣੇ 4 ਸਾਲ ਦੇ ਇਸ ਕਾਰਜਕਾਲ ’ਚ ਸਭ ਤੋਂ ਮਾੜਾ ਕੰਮ ਕੀਤਾ ਹੈ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਸ਼ੁਰੂ ਕਰਵਾਈਆਂ ਕਈ ਸਕੀਮਾਂ ਬੰਦ ਕਰਵਾ ਦਿੱਤੀਆਂ। ਕਾਂਗਰਸ ਸਰਕਾਰ ਨੇ ਐੱਸ.ਸੀ ਲੋਕਾਂ ਨਾਲ ਸਭ ਤੋਂ ਮਾੜੀ ਕੀਤੀ, ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਕੀਮਾਂ ਬੰਦ ਕਰਵਾ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਆਟਾ-ਦਾਲ ਸਕੀਮ ਬੰਦ ਕਰ ਦਿੱਤੀ। ਪੈਨਸ਼ਨ ਬੰਦ ਕਰ ਦਿੱਤੀ। ਸੁਖਬੀਰ ਨੇ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਨੌਜਵਾਨਾਂ ਨੂੰ ਜਿੰਮ ਦਾ ਸਾਮਾਨ ਦਿੱਤਾ ਜਾਂਦਾ ਸੀ, ਜੋ ਕੈਪਟਨ ਸਰਕਾਰ ਨੇ ਨਹੀਂ ਦਿੱਤਾ। ਕੁੜੀਆਂ ਨੂੰ ਦਿੱਤੇ ਜਾਣ ਵਾਲੀ ਸਾਈਕਲ ਸਕੀਮ ਵੀ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ RSS ਖ਼ਿਲਾਫ਼ ਮਤਾ ਪਾਸ, ਦਿੱਤੀ ਇਹ ਚਿਤਾਵਨੀ
ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਮੁੱਖ ਮੰਤਰੀ ਕਿਉਂ ਬਣਾਇਆ ਹੈ? ਉਨ੍ਹਾਂ ਨੇ ਕਿਹਾ ਕਿ ਕੈਪਟਨ ਜਿਥੋਂ ਦਾ ਐੱਮ.ਪੀ. ਹੈ, ਉਹ ਅਜੇ ਤੱਕ ਉਥੇ ਹੀ ਨਹੀਂ ਗਿਆ। ਉਸ ਦੀ ਪਤਨੀ ਜਿਥੋਂ ਦੀ ਸੰਸਦੀ ਮੈਂਬਰ ਹੈ, ਉਸ ਨੇ ਵੀ ਉਥੋਂ ਦੇ ਲੋਕਾਂ ਦਾ ਹਾਲ ਤੱਕ ਨਹੀਂ ਪੁੱਛਿਆ। ਨਰੇਗਾ ਸਕੀਮ ਦੇ ਬਾਰੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਨਰੇਗਾ ਨੂੰ ਕੈਪਟਨ ਨੇ ਪੈਸੇ ਠੱਗਣ ਦਾ ਇਕ ਤਰੀਕਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਝੂਠੀ ਸਹੁੰ ਖਾਣ ਵਾਲੇ ਕੈਪਟਨ ਸਾਹਿਬ 2022 ਦੀਆਂ ਚੋਣਾਂ ‘ਚ ਪੰਜਾਬ ਦੀ ਜਨਤਾ ਤੋਂ ਕੋਈ ਆਸ ਨਾ ਰੱਖਣ। 2022 ’ਚ ਕਾਂਗਰਸ ਸਰਕਾਰ ਦੀ ਜ਼ਮਾਨਤ ਜ਼ਬਤ ਹੋਵੇਗੀ ਅਤੇ ਉਸਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ।
ਭਾਜਪਾ ਨਾਲ ਗੱਠਜੋੜ ਤੋੜਨ ’ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਟੁੱਟਣ ’ਤੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ। ਹੁਣ ਉਹ ਉਸ ਜਗ੍ਹਾਂ ਤੋਂ ਵੀ ਚੋਣ ਲੜਾਂਗੇ, ਜਿੱਥੇ ਉਹ ਭਾਜਪਾ ਨਾਲ ਇਕੱਠੇ ਰਲ ਕੇ ਲੜ੍ਹਦੇ ਸੀ। ਉਹ ਸਾਰੀਆਂ ਸੀਟਾਂ ਤੋਂ ਜਿੱਤ ਹਾਸਿਲ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਦਿਓ ਅਸੀਂ ਤੁਹਾਨੂੰ ਬਗੈਰ ਵਿਆਜ਼ ਤੋਂ ਲੋਨ ਦਿਵਾਂਵਾਗੇ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ
ਸਮਰਾਲਾ 'ਚ ਵਾਪਰੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ, ਚੱਲਦੀ ਟਰੇਨ 'ਚੋਂ ਬਾਹਰ ਡਿਗੀ ਮਾਸੂਮ ਬੱਚੀ (ਤਸਵੀਰਾਂ)
NEXT STORY