ਸਮਰਾਲਾ (ਗਰਗ, ਬੰਗੜ) : ਸਮਰਾਲਾ 'ਚ ਵੀਰਵਾਰ ਨੂੰ ਉਸ ਵੇਲੇ ਰੂਹ ਨੂੰ ਕੰਬਣੀ ਛੇੜਨ ਵਾਲੀ ਘਟਨਾ ਵਾਪਰੀ, ਜਦੋਂ ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਲਈ ਜਾ ਰਹੀ ਪੱਛਮ ਐਕਸਪ੍ਰੈੱਸ ਟਰੇਨ ਦੀ ਅਮਰਜੈਂਸੀ ਖਿੜਕੀ 'ਚੋਂ ਡੇਢ ਸਾਲ ਦੀ ਮਾਸੂਮ ਬੱਚੀ ਬਾਹਰ ਡਿੱਗ ਗਈ। ਸਮਰਾਲਾ ਨੇੜੇ ਵਾਪਰੇ ਇਸ ਹਾਦਸੇ ਦਾ ਪਤਾ ਲੱਗਦੇ ਹੀ ਬੱਚੀ ਦੀ ਮਾਂ ਸਮੇਤ ਟਰੇਨ ਵਿੱਚ ਸਫ਼ਰ ਕਰ ਰਹੇ ਬਾਕੀ ਮੁਸਾਫ਼ਰਾਂ ਦੇ ਵੀ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ
ਜਿਸ ਵੇਲੇ ਬੱਚੀ ਟਰੇਨ ਵਿੱਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਬੱਚੀ ਨੂੰ ਆਪਣੇ ਦੋ ਹੋਰ ਛੋਟੇ ਬੱਚਿਆਂ ਸਮੇਤ ਸੀਟ ’ਤੇ ਛੱਡ ਕੇ ਬਾਥਰੂਮ ਲਈ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਧੀ ਨੇ ਮਾਂ ਨੂੰ ਦੱਸਿਆ ਕਿ ਛੋਟੀ ਬੱਚੀ ਮਾਹਿਰਾ ਖਿੜਕੀ ਵਿੱਚੋਂ ਬਾਹਰ ਡਿੱਗ ਗਈ ਹੈ। ਇਹ ਪਤਾ ਲੱਗਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਬਾਕੀ ਮੁਸਾਫ਼ਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਟਰੇਨ ਨੂੰ ਕਈ ਕਿਲੋਮੀਟਰ ਅੱਗੇ ਜਾ ਕੇ ਰੋਕਿਆ ਗਿਆ।
ਇਹ ਵੀ ਪੜ੍ਹੋ : 5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਹੁਣ ਤੰਗ ਨਹੀਂ ਕਰ ਸਕਣਗੇ ਮਕਾਨ ਮਾਲਕ
ਘਟਨਾ ਦਾ ਪਤਾ ਲੱਗਦੇ ਹੀ ਟਰੇਨ ਦੇ ਸੁਰੱਖਿਆ ਸਟਾਫ਼ ਸਮੇਤ ਸਾਰੇ ਹੀ ਮੁਸਾਫ਼ਰ ਬੱਚੀ ਦੀ ਭਾਲ ਵਿੱਚ ਜੁੱਟ ਗਏ ਅਤੇ ਦੋ ਘੰਟੇ ਬਾਅਦ ਇਸ ਬੱਚੀ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਰੀਬ 6 ਕਿਲੋਮੀਟਰ ਪਿੱਛੇ ਰੇਲਵੇ ਪੱਟੜੀ ਨੇੜੇ ਖੇਤਾਂ ਵਿੱਚ ਡਿੱਗੀ ਪਈ ਨੂੰ ਲੱਭ ਲਿਆ ਗਿਆ। ਤੁਰੰਤ ਬੱਚੀ ਨੂੰ ਸਮਰਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੀ ਦੇ ਲੱਗੀਆਂ ਮਾਮੂਲੀ ਸੱਟਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਰੇਲਵੇ ਦੇ ਅਧਿਕਾਰੀ ਦਿਨੇਸ਼ ਗਲਹੋਤਰਾ ਨੇ ਦੱਸਿਆ ਕਿ ਵਿਸ਼ਾਲੀ ਸ਼ਰਮਾ ਆਪਣੇ ਤਿੰਨ ਮਾਸੂਮ ਬੱਚਿਆਂ ਨਾਲ ਫਗਵਾੜਾ ਤੋਂ ਟਰੇਨ ਵਿੱਚ ਬੈਠੀ ਸੀ ਅਤੇ ਇਨ੍ਹਾਂ ਦੀਆਂ ਮੁੰਬਈ ਤੱਕ ਟਿਕਟਾਂ ਬੁੱਕ ਸਨ। ਸਮਰਾਲਾ ਰੇਲਵੇ ਸਟੇਸ਼ਨ ਲੰਘਦੇ ਹੀ ਵਿਸ਼ਾਲੀ ਸ਼ਰਮਾ ਨੂੰ ਪਤਾ ਲੱਗਿਆ ਕਿ ਉਸ ਦੀ ਡੇਢ ਸਾਲ ਦੀ ਬੱਚੀ ਮਾਹਿਰਾ ਸ਼ਰਮਾ ਟਰੇਨ ਦੀ ਅਮਰਜੈਂਸੀ ਖਿੜਕੀ ਰਾਹੀਂ ਬਾਹਰ ਡਿੱਗ ਗਈ ਹੈ।
ਇਹ ਵੀ ਪੜ੍ਹੋ : ਖਰੜ ਰਹਿੰਦੀ ਗਰਲਫਰੈਂਡ ਨੂੰ ਮਿਲਣ ਲਈ 16 ਸਾਲਾਂ ਦੇ ਮੁੰਡੇ ਨੇ ਜੋ ਕਾਰਾ ਕੀਤਾ, ਸੁਣ ਰਹਿ ਜਾਵੋਗੇ ਹੈਰਾਨ
ਇਸ ਤੋਂ ਬਾਅਦ ਟਰੇਨ ਰੋਕ ਕੇ ਬੱਚੀ ਨੂੰ ਕਰੀਬ ਦੋ ਘੰਟੇ ਬਾਅਦ ਸਲਾਮਤ ਲੱਭ ਲਿਆ ਗਿਆ। ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਟਰੇਨ ਨੂੰ ਕਰੀਬ ਦੋ ਘੰਟੇ ਬਾਅਦ ਅਗਲੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫਿਲਹਾਲ ਵਿਸ਼ਾਲੀ ਸ਼ਰਮਾ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਠੀਕ ਹੁੰਦੇ ਹੀ ਇਨ੍ਹਾਂ ਨੂੰ ਮੁੰਬਈ ਲਈ ਰਵਾਨਾ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੁਬਈ ਤੋਂ ਆਈ ਫਲਾਈਟ ’ਚੋਂ 13.55 ਲੱਖ ਦਾ ਸੋਨਾ ਜ਼ਬਤ
NEXT STORY