ਬਾਘਾਪੁਰਾਣਾ (ਬਿਊਰੋ): ‘ਗੱਲ ਪਜਾਬ ਦੀ’ ਬੈਨਰ ਹੇਠ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨ ਬਾਘਾਪੁਰਾਣਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬਾਘਾਪੁਰਾਣਾ ਵਿਖੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ,ਜਿਸ ਦਾ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਖ਼ੇਤਾਂ ’ਚ ਬੈਠੇ ਕਿਸਾਨਾਂ ਕੋਲ ਵੀ ਪਹੁੰਚੇ, ਉੱਥੇ ਪਹੁੰਚ ਕੇ ਉਨ੍ਹਾਂ ਨੇ ਕਿਸਾਨਾਂ ਨਾਲ ਤਾਸ਼ ਖ਼ੇਡੀ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਐਲਾਨਿਆ ਉਮੀਦਵਾਰ
ਗੱਲਬਾਤ ਦੌਰਾਨ ਸੁਖਬੀਰ ਨੇ ਕੈਪਟਨ ਸਰਕਾਰ ’ਤੇ ਵੀ ਰਗੜੇ ਲਾਏ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਬਿਜਲੀ ਦੀ ਬੇਹੱਦ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ 4 ਸਾਲਾਂ ’ਚ ਬਿਜਲੀ ਦਾ ਬਹੁਤ ਮੰਦਾ ਹਾਲ ਹੈ। ਇਹ 4 ਸਾਲ ਬਿਜਲੀ ਸਾਡੀ ਜਨਰੇਟਰਾਂ ਦੇ ਸਹਾਰੇ ਆ ਰਹੀ ਹੈ। ਇਸ ਗੱਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਸਾਲ 700 ਮੈਗਾਵਾਟ ਬਿਜਲੀ ਦੀ ਪੈਦਾਵਾਰ ਵੱਧਦੀ ਹੈ ਤੇ ਹਰ 3 ਸਾਲ ਬਾਅਦ ਬਿਜਲੀ ਮੈਗਾਵਾਟ ਦਾ ਥਰਮਲ ਪਲਾਂਟ ਲਗਾਉਣਾ ਪੈਂਦਾ ਹੈ ਪਰ ਕੈਪਟਨ ਨੇ ਇਸ ਤਰ੍ਹਾਂ ਦਾ ਕੁੱਝ ਨਹੀਂ ਕੀਤਾ। ਜਿਸ ਕਰਕੇ ਬਿਜਲੀ ਦੀ ਸਮੱਸਿਆ ਆ ਰਹੀ ਹੈ। ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ 25 ਸਾਲ ਪਹਿਲਾਂ ਮੈਂ ਇੱਥੋਂ ਚੋਣ ਲੜੀ ਸੀ ਤੇ ਸਭ ਤੋਂ ਪਹਿਲਾਂ ਮੈਂ ਸਿਆਸਤ ਵੀ ਇੱਥੋਂ ਸ਼ੁਰੂ ਕੀਤੀ ਸੀ। ਕਿਸਾਨਾਂ ਨੇ ਵੀ ਸੁਖਬੀਰ ਬਾਦਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਸਾਨੂੰ ਬੇਹੱਦ ਸਹੂਲਤਾਂ ਸਨ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ,6 ਮਹੀਨੇ ਦੀ ਮਾਸੂਮ ਬੱਚੀ ਦਾ ਸੀ ਪਿਤਾ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ, ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ, ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ, ਗੁਲਜ਼ਾਰ ਸਿੰਘ ਰਣੀਕੇ ਨੂੰ ਅਟਾਰੀ ਤੋਂ, ਐਨ. ਕੇ . ਸ਼ਰਮਾ ਨੂੰ ਡੇਰਾਬੱਸੀ ਤੋਂ, ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰਾ ਤੋਂ, ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ, ਜਗਬੀਰ ਸਿੰਘ ਬਰਾੜ ਨੂੰ ਜਲੰਧਰ ਛਾਉਣੀ, ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ, ਅੰਮ੍ਰਿਤਸਰ ਨਾਰਥ ਹਲਕੇ ਤੋਂ ਅਨਿਲ ਜੋਸ਼ੀ, ਪਠਾਨਕੋਟ ਦੇ ਰਾਜ ਕੁਮਾਰ ਗੁਪਤਾ ਨੂੰ ਸੁਜਾਨਪੁਰ ਹਲਕੇ ਤੋਂ,ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ
ਜਨਾਨੀ ਦੀ ਭੇਦਭਰੀ ਹਾਲਤ ’ਚ ਮੌਤ, ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
NEXT STORY