ਫਿਰੋਜ਼ਪੁਰ (ਰਮਨਦੀਪ ਸੋਢੀ) : ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਹਰੀਕੇ ਪੱਤਣ ਵਿਖੇ ਧਰਨੇ 'ਤੇ ਬੈਠੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ਼ੁੱਕਰਵਾਰ ਸਵੇਰੇ ਅੰਬ ਦੇ ਆਚਾਰ ਨਾਲ ਪ੍ਰਸ਼ਾਦਾ ਛਕਿਆ। ਇਸ ਤੋਂ ਪਹਿਲਾਂ ਸੁਖਬੀਰ-ਮਜੀਠੀਆ ਨੇ ਬਾਕੀ ਅਕਾਲੀ ਆਗੂਆਂ ਸਮੇਤ ਬੈੱਡ-ਟੀ ਦੀ ਜਗ੍ਹਾ 'ਤੇ ਧਰਨਾ ਟੀ ਪੀਤੀ ਅਤੇ ਰਾਤ ਦੇ ਸਮੇਂ ਸੜਕ 'ਤੇ ਬੈਠ ਕੇ ਉਨ੍ਹਾਂ ਨੇ ਲੰਗਰ ਛਕਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ ਹੈ ਅਤੇ ਸੁਖਬੀਰ ਦਾ ਕਹਿਣਾ ਹੈ ਕਿ ਪਿਤਾ ਜੀ ਨੇ ਵੀ ਉਨ੍ਹਾਂ ਨੂੰ ਇਹੀ ਕਿਹਾ ਹੈ ਕਿ ਕਾਂਗਰਸੀਆਂ ਦੇ ਜ਼ੁਲਮਾਂ ਖਿਲਾਫ ਉਹ ਇੰਝ ਹੀ ਲੜਾਈ ਲੜਦੇ ਰਹਿਣ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਅਕਾਲੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ।
ਮੱਲਾਂਵਾਲਾ ਖਾਸ 'ਚ ਅੱਜ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਸੰਭਾਵੀ ਉਮੀਦਵਾਰ
NEXT STORY