ਨਾਂਦੇੜ (ਏਜੰਸੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ 'ਚ ਇਕ ਗੁਰਦੁਆਰੇ ਦੇ ਅੰਦਰ ਚਾਕੂ ਦੇ ਹਮਲੇ 'ਚ ਜ਼ਖ਼ਮੀ ਹੋ ਗਏ। ਨਾਂਦੇੜ ਦੇ ਪੁਲਸ ਸੁਪਰਡੈਂਟ ਨੀਲਾਭ ਰੋਹਨ ਨੇ ਦੱਸਿਆ,''ਇਕ ਨਿਹੰਗ ਸਿੰਘ ਨੇ ਗੁਰਦੁਆਰੇ ਦੇ ਅੰਦਰ ਬਾਦਲ 'ਤੇ ਕਿਰਪਾਨ ਨਾਲ ਹਮਲਾ ਕੀਤਾ।'' ਨੀਲਾਭ ਰੋਹਨ ਨੇ ਦੱਸਿਆ ਕਿ ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਬਾਦਲ ਦੇ ਹੱਥ 'ਚ 2-3 ਟਾਂਕੇ ਲੱਗੇ ਹਨ।
ਬਾਦਲ 'ਤੇ ਦੁਪਹਿਰ ਕਰੀਬ 1.45 ਵਜੇ ਗੁਰਦੁਆਰਾ ਮਾਤਾ ਸਾਹਿਬ ਦੇਵਨ ਜੀ ਮੁਗਤ ਦੇ ਅੰਦਰ ਹਮਲਾ ਕੀਤਾ ਗਿਆ। ਇਕ ਵਾਇਰਲ ਵੀਡੀਓ 'ਚ ਬਾਦਲ ਨੂੰ ਇਕ ਇਮਾਰਤ ਦੇ ਅੰਦਰ ਜਾਂਦੇ ਹੋਏ ਦੇਖਿਆ ਗਿਆ, ਜਿਸ 'ਚ ਉਨ੍ਹਾਂ ਦੇ ਸੱਜੇ ਹੱਥ 'ਤੇ ਕੱਪੜਾ ਬੱਝਾ ਹੋਇਆ ਸੀ। ਇਸ ਤੋਂ ਪਹਿਲੇ ਦਿਨ ਬਾਦਲ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਨਾਂਦੇੜ 'ਚ ਤਖਤ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਿਆ ਸੀ। ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਸੰਸਦ ਮੈਂਬਰ ਹਨ। ਦੱਸਣਯੋਗ ਹੈ ਕਿ 2024 'ਚ ਵੀ ਬਾਦਲ 'ਤੇ ਜਾਨਲੇਵਾ ਹਮਲਾ ਹੋਇਆ ਸੀ, ਜਦੋਂ ਉਹ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ 'ਸੇਵਾਦਾਰ' ਵਜੋਂ ਸੇਵਾ ਕਰ ਰਹੇ ਸਨ। ਇਹ ਘਟਨਾ ਉਦੋਂ ਵਾਪਰੀ ਸੀ, ਜਦੋਂ ਅਕਾਲ ਤਖ਼ਤ ਨੇ 2007 ਤੋਂ 2017 ਤੱਕ ਪੰਜਾਬ 'ਚ ਪਾਰਟੀ ਦੇ ਸ਼ਾਸਨ ਦੌਰਾਨ ਕੀਤੀਆਂ ਗਈਆਂ 'ਗਲਤੀਆਂ' ਲਈ ਉਨ੍ਹਾਂ ਨੂੰ 'ਤਨਖਾਹੀਆ' (ਧਾਰਮਿਕ ਸਜ਼ਾ) ਸੁਣਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਕਿਤੇ ਤੁਹਾਡਾ ਨਾਂ ਤਾਂ ਨਹੀਂ ਕੱਟਿਆ ਗਿਆ? ਇੰਝ ਕਰੋ ਚੈੱਕ
NEXT STORY