ਭੋਗਪੁਰ (ਰਾਜੇਸ਼ ਸੂਰੀ)- ਹਲਕਾ ਕਰਤਾਰਪੁਰ ਦੇ ਪਿੰਡ ਪਚਰੰਗਾ ਨੇੜੇ ਅਕਾਲੀ ਦਲ ਬਾਦਲ ਦੇ ਉੱਪ ਪ੍ਰਧਾਨ ਗੁਰਦੀਪ ਸਿੰਘ ਲਾਹਦੜਾ ਵੱਲੋਂ ਆਯੋਜਿਤ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਐਲਾਨ ਕਰਦਿਆਂ ਕਰਤਾਰਪੁਰ 'ਚ 10 ਵੱਡੇ ਸਕੂਲ ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ 'ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਵੋਟਾਂ ਲੈਣ ਲਈ ਜੋ ਐਲਾਨ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਪਾਰਟੀ 'ਤੇ ਹਮਲਾ ਕਰਦਿਆਂ ਕਿਹਾ ਕਿ ਪਿਛਲੇ ਪੌਣੇ ਪੰਜ ਸਾਲ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਕਦੇ ਵੀ ਆਮ ਲੋਕਾਂ ਵਿੱਚ ਨਹੀਂ ਵਿਚਰਿਆ। ਹੁਣ ਵੋਟਾਂ ਨੇੜੇ ਵੇਖ ਕੇ ਕਾਂਗਰਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਧੜਾਧੜ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਅਮਲ ਕਿਸੇ 'ਤੇ ਵੀ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ 'ਤੇ 25 ਹਜ਼ਾਰ ਦੀ ਆਬਾਦੀ ਵਾਲੇ ਹਰ ਇਲਾਕੇ ਵਿਚ ਇਕ ਵੱਡਾ ਸਰਕਾਰੀ ਸਕੂਲ ਖੋਲ੍ਹਿਆ ਜਾਵੇਗਾ, ਜਿਸ ਵਿੱਚ ਪੰਜ ਹਜ਼ਾਰ ਵਿਦਿਆਰਥੀਆਂ ਦੇ ਪੜ੍ਹਨ ਦੀ ਸਹੂਲਤ ਹੋਵੇਗੀ ਅਤੇ ਇਸ ਸਕੂਲ ਵਿੱਚ ਹੀ ਅਧਿਆਪਕਾਂ ਦੇ ਰਹਿਣ ਲਈ ਵੀ ਘਰ ਬਣਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਕੋਲ ਇਕ ਵੀ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਨਹੀਂ ਹੈ, ਸਰਕਾਰ ਬਣਨ ਤੋਂ ਬਾਅਦ ਪਹਿਲੇ ਹਫ਼ਤੇ ਹੀ ਅਜਿਹੇ ਕਿਸਾਨਾਂ ਨੂੰ ਤੁਰੰਤ ਟਿਊਬਵੈੱਲਾਂ ਲਈ ਬਿਜਲੀ ਦੇ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਪੰਜਾਬ ਦੇ ਨੀਲੇ ਕਾਰਡ ਧਾਰਕਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਰੀ ਗਿਣਤੀ ਵਿਚ ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ। ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਤੁਰੰਤ ਲੋਕਾਂ ਦੇ ਨਵੇਂ ਨੀਲੇ ਕਾਰਡ ਬਣਾ ਕੇ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਨੀਲੇ ਕਾਰਡ ਧਾਰਕਾਂ ਨੂੰ ਦੱਸ ਲੱਖ ਤੱਕ ਦਾ ਸਿਹਤ ਬੀਮਾ ਮੁਫ਼ਤ ਦਿੱਤਾ ਜਾਵੇਗਾ, ਇਸ ਦੇ ਨਾਲ ਹੀ ਨੀਲੇ ਕਾਰਡ ਧਾਰਕ ਦੀ ਹਰ ਘਰ ਦੀ ਮਹਿਲਾ ਮੁਖੀ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਦੇ ਤੌਰ 'ਤੇ ਵੀ ਦਿੱਤੇ ਜਾਣਗੇ। ਛੋਟੇ ਦੁਕਾਨਦਾਰਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਛੋਟੇ ਦੁਕਾਨਦਾਰ ਦਾ 10 ਲੱਖ ਦਾ ਸਿਹਤ ਬੀਮਾ, 10 ਲੱਖ ਦਾ ਜੀਵਨ ਬੀਮਾ ਅਤੇ 10 ਲੱਖ ਦਾ ਆਗਜ਼ਨੀ ਦਾ ਬੀਮਾ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਦਾ ਖ਼ਰਚ ਪੰਜਾਬ ਸਰਕਾਰ ਉਠਾਵੇਗੀ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਜਲੰਧਰ ਵਿਖੇ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਜਾਮ ਕੀਤਾ BSF ਚੌਂਕ
ਹਲਕਾ ਕਰਤਾਰਪੁਰ ਤੋਂ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਉਣ ਅਤੇ ਫਿਰ ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ ਵਿੱਚ 10 ਵੱਡੇ ਸਕੂਲ ਖੋਲ੍ਹੇ ਜਾਣਗੇ। ਅੰਤ ਵਿੱਚ ਜਥੇਦਾਰ ਗੁਰਦੀਪ ਸਿੰਘ ਲਾਹਦੜਾ ਵੱਲੋਂ ਸੁਖਬੀਰ ਬਾਦਲ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਰੈਲੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
ਮੰਚ ਦਾ ਸੰਚਾਲਨ ਸਾਬਕਾ ਡਾਇਰੈਕਟਰ ਹਰਬਲਿੰਦਰ ਸਿੰਘ ਬੋਲੀਨਾ ਵੱਲੋਂ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮਿ੍ਰਤਪਾਲ ਸਿੰਘ ਖਰਲ ਕਲਾਂ, ਰਜਿੰਦਰਪਾਲ ਸਿੰਘ ਰੋਮੀ ਡੱਲਾ, ਰਣਜੀਤ ਸਿੰਘ, ਪਰਮਜੀਤ ਕੁਮਾਰ ਪੰਮਾ, ਅਮਰਜੀਤ ਲੜੋਆ, ਪਿਰਥੀਪਾਲ ਸਿੰਘ ਬੱਲ, ਸੰਦੀਪ ਸਿੰਘ ਮੁਮੰਦਪੁਰ, ਸਤਵੰਤ ਕੌਰ ਆਂਗਣਵਾੜੀ ਯੂਨੀਅਨ ਪ੍ਰਧਾਨ, ਮਨੀ ਸੈਣੀ ਡੱਲੀ, ਅਮਰਜੀਤ ਸਿੰਘ ਅਖਾੜਾ, ਇੰਦਰਜੀਤ ਸਿੰਘ ਭਟਨੂਰਾ, ਜੋਗਿੰਦਰ ਸਿੰਘ ਬਾਹੋਪੁਰ, ਸਤਵਿੰਦਰ ਸਿੰਘ ਮੰਗਾ, ਸੁਖਦੇਵ ਰਾਜ ਸਰਪੰਚ ਜਲੋਵਾਲ ਕਲੋਨੀ, ਅਮਰਜੀਤ ਸਿੰਘ ਨੰਗਲ ਅਰਾਈਆਂ, ਬਲਵਿੰਦਰ ਸਿੰਘ ਇੱਟਾਂਬੱਧੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਕੀ ਮਨਜਿੰਦਰ ਸਿਰਸਾ ਬਣੇਗਾ ਅਕਾਲੀ-ਭਾਜਪਾ ਗਠਜੋੜ ਦੀ ਕੜੀ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਅੱਗੇ ਵੱਡੀ ਚੁਣੌਤੀ, ਕੀ ਚੰਨੀ-ਸਿੱਧੂ-ਜਾਖੜ ਦੀ ਤਿੱਕੜੀ ਨੂੰ ਇਕ ਮਾਲਾ 'ਚ ਪਰੋ ਸਕਣਗੇ ਰਾਹੁਲ ਗਾਂਧੀ
NEXT STORY