ਡੇਰਾ ਬਾਬਾ ਨਾਨਕ (ਵਤਨ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਬੰਧਤ ਇਕ ਕਥਿਤ ਵੀਡੀਓ ਵਾਇਰਲ ਹੋਣ 'ਤੇ ਡੇਰਾ ਬਾਬਾ ਨਾਨਕ ਹਲਕੇ ਦੇ ਕਾਂਗਰਸੀ ਆਗੂਆਂ ਨੇ ਵੀ ਅਕਾਲੀਆਂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਕਾਂਗਰਸੀ ਵਰਕਰਾਂ ਨੇ ਇਕ ਵੱਡਾ ਇਕੱਠ ਕਰਕੇ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਬੇਅਦਬੀਆਂ ਕਰਵਾਉਣ ਵਾਲੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਇਕ ਸਾਜ਼ਿਸ਼ ਤਹਿਤ ਗੁੰਮਰਾਹਕੁੰਨ ਪ੍ਰਚਾਰ ਕਰਨ ਲੱਗ ਪਏ ਹਨ ਅਤੇ ਇਸ ਗੁੰਮਰਾਹਕੁੰਨ ਪ੍ਰਚਾਰ ਦਾ ਕਾਂਗਰਸੀ ਡੱਟ ਕੇ ਮੁਕਾਬਲਾ ਕਰਨਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰੰਧਾਵਾ ਇਸ ਵੀਡਿਓ ਸਬੰਧੀ ਪਹਿਲਾਂ ਹੀ ਆਪਣਾ ਪੱਖ ਸਪੱਸ਼ਟ ਕਰਕੇ ਇਸ ਵੀਡਿਓ ਨੂੰ ਚਲਾਉਣ ਵਾਲਿਆਂ ਖਿਲਾਫ ਐੱਸ. ਐੱਸ. ਪੀ. ਬਟਾਲਾ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਹਿਲਾਂ ਇਕ ਅਕਾਲੀ ਆਗੂ ਦੀ ਮੌਤ ਨੂੰ ਵੀ ਕੈਬਨਿਟ ਮੰਤਰੀ ਰੰਧਾਵਾ ਨਾਲ ਬਿਨਾਂ ਵਜ੍ਹਾ ਜੋੜ ਦਿੱਤਾ ਗਿਆ ਅਤੇ ਹੁਣ ਜਦੋਂ ਕਿ ਉਸ ਅਕਾਲੀ ਆਗੂ ਦੇ ਮੁਲਜ਼ਮ ਫੜੇ ਜਾ ਚੁੱਕੇ ਹਨ ਤੇ ਉਹ ਮਾਮਲਾ ਠੰਡਾ ਪੈ ਗਿਆ ਹੈ ਤੇ ਹੁਣ ਅਕਾਲੀ ਇਕ ਐਡਿਟ ਕੀਤੀ ਵੀਡਿਓ ਵਾਇਰਲ ਕਰਕੇ ਲੋਕਾਂ ਨੂੰ ਆਪਣੀਆਂ ਨਾਲਾਇਕੀ ਲੁਕਾਉਣ ਵਜੋਂ ਵਰਤ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਾਸਕਰ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਸੁਖਜਿੰਦਰ ਸਿੰਘ ਰੰਧਾਵਾ ਦੀ ਪੰਥ ਪ੍ਰਸਤੀ ਤੋਂ ਭਲੀ ਭਾਂਤ ਜਾਣੂ ਹਨ ਅਤੇ ਇਸ ਲਈ ਗੁਰੂ ਨੂੰ ਮੰਨਣ ਵਾਲੇ ਰੰਧਾਵਾ ਨਾਲ ਚੱਟਾਨ ਵਾਂਗ ਖੜੇ ਹਨ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਚੇਅਰਮੈਨ ਬਲਾਕ ਸੰਮਤੀ, ਦਵਿੰਦਰ ਸਿੰਘ ਪਾਲੀ ਬੇਦੀ, ਪਵਨ ਕੁਮਾਰ ਪੰਮਾ, ਚਿਮਨ ਲਾਲ ਸ਼ੁਗਲ, ਸੁਰਜੀਤ ਸਿੰਘ ਸਰਪੰਚ ਹਰੂਵਾਲ, ਮਨਜੀਤ ਸਿੰਘ ਮੰਨਾ ਸਰਪੰਚ, ਹਰਮਿੰਦਰ ਸਿੰਘ ਦੇਹੜ, ਰਘਬੀਰ ਸਿੰਘ ਪੱਖੋਕੇ, ਸਤਨਾਮ ਸਿੰਘ ਘੁੰਮਣ, ਮੰਗਲ ਸਿੰਘ ਸਰਪੰਚ ਤਪਾਲਾ, ਜਸਵੰਤ ਸਿੰਘ ਸਰਪੰਚ ਤਲਵੰਡੀ ਗੋਰਾਇਆ, ਤਰਲੋਚਣ ਸਿੰਘ ਤੋਚੀ ਕੌਂਸਲਰ, ਸੁਰਿੰਦਰ ਪਾਲ, ਮਹਿੰਦਰ ਪਾਲ ਆਦਿ ਕਾਂਗਰਸੀ ਹਾਜ਼ਰ ਸਨ।
ਖੂਨੀ ਰਿਸ਼ਤਿਆਂ ਨੂੰ ਕਲੰਕਤ ਕਰ ਗਿਆ ਸਾਲ 2019
NEXT STORY