ਚੰਡੀਗੜ੍ਹ : ਬਰਗਾੜੀ ਕਾਂਡ 'ਤੇ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅਹਿਮ ਗਵਾਹ ਹਿੰਮਤ ਸਿੰਘ ਵਲੋਂ ਲਾਏ ਗਏ ਦੋਸ਼ਾਂ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਦਾ ਜਵਾਬ ਵਿਧਾਨ ਸਭਾ 'ਚ ਦੇਣਗੇ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਵਲੋਂ ਉਨ੍ਹਾਂ 'ਤੇ ਅਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ 'ਤੇ ਲਾਏ ਜਾ ਰਹੇ ਦੋਸ਼ ਬੇ-ਬੁਨਿਆਦ ਹਨ ਕਿਉਂਕਿ ਜਿਸ ਸਮੇਂ ਹਿੰਮਤ ਸਿੰਘ ਨੇ ਇਸ ਰਿਪੋਰਟ 'ਤੇ ਹਸਤਾਖਰ ਕੀਤੇ, ਉਸ ਸਮੇਂ ਨਾ ਤਾਂ ਕਮਿਸ਼ਨ ਬਣਿਆ ਸੀ ਤੇ ਨਾ ਹੀ ਉਹ ਮੰਤਰੀ ਬਣੇ ਸਨ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਨੂੰ ਹਸਤਾਖਰ ਕਰਨ ਦੀ ਥਾਂ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ।
ਜ਼ਿਕਰਯੋਗ ਹੈ ਕਿ ਬਰਗਾੜੀ ਕਾਂਡ ਦਾ ਅਹਿਮ ਗਵਾਹ ਹਿੰਮਤ ਸਿੰਘ ਕੁਝ ਦਿਨ ਪਹਿਲਾਂ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸਾਰੀ ਰਿਪੋਰਟ ਜਸਟਿਸ ਰਣਜੀਤ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ ਤੇ ਉਸ ਦੇ ਹਸਤਾਖਰ ਜ਼ਬਰਦਸਤੀ ਲਏ ਗਏ ਹਨ, ਜਿਸ ਦਾ ਜਵਾਬ ਅੱਜ ਮੰਤਰੀ ਰੰਧਾਵਾ ਨੇ ਦਿੱਤਾ ਹੈ।
ਕਰਤਾਰਪੁਰ ਦੇ ਲਾਂਘੇ ਨੂੰ ਖੁੱਲ੍ਹਵਾਉਣ ਲਈ ਕੈਪਟਨ ਵੱਲੋਂ ਸੁਸ਼ਮਾ ਤੋਂ ਨਿੱਜੀ ਦਖਲ ਦੀ ਮੰਗ
NEXT STORY