ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲਾਂ 'ਤੇ ਖੂਬ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਬਾਦਲ ਪੰਥ ਦੇ ਰਖਵਾਲੇ ਨਹੀਂ, ਸਗੋਂ ਪੰਥ ਨੂੰ ਖਾਣ ਵਾਲੇ ਹਨ। ਸੁੱਖੀ ਰੰਧਾਵਾ ਨੇ ਕਿਹਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾਉਣ 'ਤੇ ਉਸ ਨੂੰ ਬਾਦਲਾਂ ਨੇ ਮੁਆਫੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਵੋਟਾਂ ਤੋਂ 5 ਦਿਨ ਪਹਿਲਾਂ ਡੇਰਾ ਮੁਖੀ ਖਿਲਾਫ ਦਰਜ ਕੀਤੀ ਗਈ ਰਿਪੋਰਟ ਨੂੰ ਕੈਂਸਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਗੋਲਕ ਚੋਰ ਹੈ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਨੇ ਤਾਂ ਪੰਥ ਖਾਤਰ ਆਪਣਾ ਪਰਿਵਾਰ ਵਾਰ ਦਿੱਤਾ ਪਰ ਬਾਦਲਾਂ ਨੇ ਆਪਣੇ ਪਰਿਵਾਰ 'ਤੇ ਪੰਥ ਵਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਦਲ ਪਰਿਵਾਰ ਨੇ ਪੈਸਿਆਂ ਦੇ ਦਮ 'ਤੇ ਵੋਟਾਂ ਖਰੀਦ ਲਈਆਂ ਪਰ ਪਰਮਾਤਮਾ ਦੀ ਅਦਾਲਤ 'ਚ ਕਦੇ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਗਲ ਪੰਜਾਬ ਨੂੰ ਲੁੱਟ ਕੇ ਖਾ ਗਏ ਪਰ ਬਾਦਲਾਂ ਨੇ ਤਾਂ ਮੁਗਲਾਂ ਨੂੰ ਵੀ ਮਾਤ ਦੇ ਦਿੱਤੀ।
ਆਵਾਰਾ ਕੁੱਤਿਆਂ ਤੋਂ ਬਚਣ ਲਈ ਕੱਢਿਆ ਨਿਵੇਕਲਾ ਰਾਹ (ਵੀਡੀਓ)
NEXT STORY