ਜਲੰਧਰ (ਵਰੁਣ)–ਡਿਪਟੀ ਕਤਲ ਕੇਸ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਲੰਬੀ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਗੁਰੂਗ੍ਰਾਮ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਤੋਂ ਸਾਰੇ ਰਾਜ਼ ਜਾਣ ਲਏ ਹਨ। ਇਹ ਗੱਲ ਵੀ ਕਲੀਅਰ ਹੋ ਗਈ ਹੈ ਕਿ ਕਾਰੋਬਾਰੀ ਟਿੰਕੂ ਦਾ ਕਾਤਲ ਪੁਨੀਤ ਸ਼ਰਮਾ ਡਿਪਟੀ ਮਰਡਰ ਕੇਸ ਦੀ ਪਲਾਨਿੰਗ ਵਿਚ ਮੁੱਖ ਭੂਮਿਕਾ ਨਿਭਾਅ ਰਿਹਾ ਸੀ। ਇਸ ਤੋਂ ਇਲਾਵਾ ਕੌਸ਼ਲ ਤੋਂ ਇਸ ਕਤਲ ਵਿਚ ਸ਼ਾਮਲ ਸ਼ੂਟਰਜ਼ ਦੇ ਇਲਾਵਾ ਹਰ ਇਕ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਹੁਣ ਮੰਤਰੀ ਰੰਧਾਵਾ ਨੇ ਅਫ਼ਸਰਸ਼ਾਹੀ ਖ਼ਿਲਾਫ਼ ਖ਼ੋਲਿਆ ਮੋਰਚਾ, ਕੈਪਟਨ ਸਾਹਮਣੇ ਰੱਖਿਆ ਇਹ ਮੁੱਦਾ
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰੀਤ ਨਗਰ ਵਿਚ ਟਿੰਕੂ ਦਾ ਕਤਲ ਕਰਨ ਤੋਂ ਬਾਅਦ ਪੁਨੀਤ ਨੇ ਉੱਤਰਾਖੰਡ ਦੇ ਬਾਅਦ ਹਰਿਆਣੇ ਵਿਚ ਸ਼ਰਨ ਲਈ ਸੀ। ਉਹ ਲਗਾਤਾਰ ਕੌਸ਼ਲ ਦੇ ਸੰਪਰਕ ਵਿਚ ਵੀ ਸੀ। ਇਸ ਤੋਂ ਇਲਾਵਾ ਕੌਸ਼ਲ ਤੋਂ ਪੁਲਸ ਨੇ ਡਿਪਟੀ ਦਾ ਕਤਲ ਕਰਨ ਵਾਲੇ ਸ਼ੂਟਰਜ਼ ਦੇ ਨਾਂ ਵੀ ਜਾਣ ਲਏ ਹਨ ਅਤੇ ਡਿਪਟੀ ਦੇ ਕਤਲ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਵੀ ਲਿਸਟ ਬਣ ਗਈ ਹੈ। ਪੁਲਸ ਹੁਣ ਸ਼ੂਟਰਜ਼ ਦੀ ਤਲਾਸ਼ ਵਿਚ ਜੁਟੀ ਹੋਈ ਹੈ, ਜਦਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ’ਤੇ ਵੀ ਦਬਾਅ ਪਾਇਆ ਜਾ ਰਿਹਾ ਹੈ। ਕੁਝ ਗ੍ਰਿਫ਼ਤਾਰੀਆਂ ਹੋਣ ਤੋਂ ਬਾਅਦ ਹੀ ਪੁਲਸ ਅਧਿਕਾਰੀ ਡਿਪਟੀ ਮਰਡਰ ਕੇਸ ਤੋਂ ਪੂਰੀ ਤਰ੍ਹਾਂ ਪਰਦਾ ਉਠਾ ਸਕਣਗੇ। ਪੁਲਸ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਡਿਪਟੀ ਮਰਡਰ ਕੇਸ ਟਰੇਸ ਹੋ ਚੁੱਕਾ ਹੈ ਪਰ ਜਦੋਂ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਪੁਲਸ ਵੱਲੋਂ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੇਸ਼ ਦੀ ਸਿਆਸਤ ’ਚ ‘ਧਾਕ’ ਜਮਾਉਣ ਦੀ ਤਿਆਰੀ ’ਚ ਢੀਂਡਸਾ, ਦਿੱਲੀ ’ਚ ਕੀਤੀ ਅਹਿਮ ਮੀਟਿੰਗ
NEXT STORY