ਚੰਡੀਗੜ੍ਹ (ਸੁਸ਼ੀਲ) : ਸੁਖਨਾ ਝੀਲ 'ਚ ਵੀਰਵਾਰ ਦੁਪਹਿਰ ਨੂੰ ਇਕ ਮਹਿਲਾ ਡਾਕਟਰ ਨੇ ਛਾਲ ਮਾਰ ਦਿੱਤੀ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮਹਿਲਾ ਡਾਕਟਰ ਨੂੰ ਬਾਹਰ ਕੱਢਿਆ ਤੇ ਪੀ. ਜੀ. ਆਈ. 'ਚ ਦਾਖਲ ਕਰਾਇਆ। ਮਹਿਲਾ ਡਾਕਟਰ ਦੀ ਪਛਾਣ ਜੰਮੂ ਵਾਸੀ ਨਿਸ਼ਾ ਪੂਰੀ ਦੇ ਰੂਪ 'ਚ ਹੋਈ। ਪੁਲਸ ਨੇ ਦੱਸਿਆ ਕਿ ਡਾਕਟਰ ਨਿਸ਼ਾ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਹੀ ਹੈ। ਉਹ ਆਪਣਾ ਚੈਕਅਪ ਕਰਾਉਣ ਪੀ. ਜੀ. ਆਈ. ਗਈ ਸੀ। ਸੈਕਟਰ-3 ਥਾਣੇ ਦੀ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਸੁਖਬੀਰ ਬਾਦਲ 'ਤੇ ਵੀ ਹੋਵੇ ਪਰਚਾ ਦਰਜ : ਭਗਵੰਤ ਮਾਨ (ਵੀਡੀਓ)
NEXT STORY