ਚੰਡੀਗੜ (ਵਿਜੇ) : ਸੁਖਨਾ ਲੇਕ ਵਿਚ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਿਪਟਣ ਲਈ ਹੁਣ ਚੰਡੀਗੜ੍ਹ ਪ੍ਰਸ਼ਾਸਨ ਅਜਿਹੇ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ, ਜੋ ਅਜੇ ਤਕ ਕਿਸੇ ਨੇ ਨਹੀਂ ਸੋਚਿਆ ਹੋਵੇਗਾ। ਯੂ. ਟੀ. ਦੇ ਜੰਗਲਾਤ ਵਿਭਾਗ ਤੇ ਇੰਜੀਨੀਅਰਿੰਗ ਨੇ ਕਾਂਸਲ ਦੇ ਸੀਵਰੇਜ ਦੇ ਪਾਣੀ ਤੋਂ ਸੁਖਨਾ ਨੂੰ ਭਰਨ ਦੀ ਤਿਆਰੀ ਕਰ ਲਈ ਹੈ। ਇਸ ਲਈ ਜਲਦੀ ਹੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟੈਂਡਰ ਜਾਰੀ ਕੀਤਾ ਜਾਵੇਗਾ। ਕੁਝ ਦਿਨ ਪਹਿਲਾ ਚੀਫ ਕੰਜ਼ਰਵੇਟਰ ਆਫ ਫਾਰੈਸਟ ਸੰਤੋਸ਼ ਕੁਮਾਰ ਤੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਇਸ ਪ੍ਰਾਜੈਕਟ ਬਾਰੇ ਡੀਟੇਲ ਹਾਸਿਲ ਕਰਨ ਲਈ ਦਿੱਲੀ ਗਏ ਹੋਏ ਸਨ। ਦਿੱਲੀ ਦੇ ਨਹਿਰੂ ਪਾਰਕ ਤੇ ਲੋਧੀ ਗਾਰਡਨ ਵਿਚ ਇਕ ਕੰਪਨੀ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਤੋਂ ਬਾਅਦ ਪਾਣੀ ਦੀ ਸਪਲਾਈ ਦੇ ਰਹੀ ਹੈ, ਜਿਸ ਦੀ ਅਜੇ ਤਕ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ। ਅਧਿਕਾਰੀਆਂ ਨੇ ਇਹ ਪੂਰਾ ਸਿਸਟਮ ਦੇਖਿਆ ਹੈ ਤੇ ਮੰਗਲਵਾਰ ਨੂੰ ਦਿੱਲੀ ਤੋਂ ਵਾਪਿਸ ਆਉਂਦਿਆਂ ਹੀ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਜਾਵੇਗੀ।
ਗੂਗਲ ਦੇ ਖੁਲਾਸੇ ਕਾਰਨ ਹਰਸ਼ਿਤ ਡਿਪਰੈਸ਼ਨ 'ਚ!
NEXT STORY