ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸਨਸਨੀਖੇਜ਼ ਆਡੀਓ ਸੀ.ਡੀ. ਮਾਮਲੇ 'ਚ ਚੰਡੀਗੜ੍ਹ ਪੁਲਸ ਵਲੋਂ ਇਕ ਮਹੀਨਾ ਬੀਤ ਜਾਣ 'ਤੇ ਵੀ ਐਫ.ਆਈ.ਆਰ. ਦਰਜ ਨਾ ਕਰਨ 'ਤੇ ਸਵਾਲ ਖੜ੍ਹਾ ਕੀਤੇ ਹਨ। ਖਹਿਰਾ ਨੇ ਪੁੱਛਿਆ ਹੈ ਕਿ ਕੀ ਨਿਆਂਇਕ ਪ੍ਰਣਾਲੀ 'ਚ ਦਲਾਲੀ ਨੂੰ ਉਜਾਗਰ ਕਰਦੀ ਇਸ ਸੀ.ਡੀ. ਮਾਮਲੇ 'ਚ ਮਾਮਲਾ ਦਰਜ ਨਾ ਕਰਨ ਪਿੱਛੇ ਚੰਡੀਗੜ੍ਹ ਪੁਲਸ 'ਤੇ ਕੋਈ ਸਿਆਸੀ ਜਾਂ ਜੁਡੀਸ਼ੀਅਰੀ ਦਾ ਦਬਾਅ ਹੈ। ਬੈਂਸ ਭਰਾਵਾਂ ਜਿਨ੍ਹਾਂ ਨੇ ਇਸ ਸੀ.ਡੀ. ਨੂੰ ਮੀਡੀਆ ਸਾਹਮਣੇ ਜਾਰੀ ਕੀਤਾ ਸੀ 'ਤੇ ਪੁਲਸ ਦੀ ਮਾਮਲੇ 'ਤੇ ਵੱਡੀ ਚੁੱਪ 'ਤੇ ਖਹਿਰਾ ਨੇ ਹੈਰਾਨੀ ਪ੍ਰਗਟਾਈ ਹੈ। ਖਹਿਰਾ ਐਤਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਪ੍ਰਸ਼ਾਸਨਿਕ ਗੜਬੜੀਆਂ ਨੂੰ ਜਨਤਕ ਕਰਨ ਮਗਰੋਂ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਚੰਡੀਗੜ੍ਹ ਪੁਲਸ ਨਿਆਂਇਕ ਪ੍ਰਣਾਲੀ 'ਚ ਦਲਾਲੀ ਨੂੰ ਉਜਾਗਰ ਕਰਦੀ ਆਡੀਓ ਸੀ.ਡੀ. ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਕੇ ਇਸ ਦੀ ਜਾਂਚ ਯਕੀਨੀ ਕਰੇ। ਖਹਿਰਾ ਨੇ ਕਿਹਾ ਕਿ ਬੈਂਸ ਭਰਾਵਾਂ ਦੇ ਨਾਲ ਉਨ੍ਹਾਂ ਨੇ ਮਾਮਲੇ ਨੂੰ ਬੀਤੀ 27 ਨਵੰਬਰ ਨੂੰ ਹਾਈਕੋਰਟ ਦੇ ਚੀਫ ਜਸਟਿਸ ਦੇ ਨੋਟਿਸ 'ਚ ਲਿਆਉਣ ਮਗਰੋਂ 11 ਦਸੰਬਰ ਨੂੰ ਚੰਡੀਗੜ੍ਹ ਪੁਲਸ ਦੇ ਐੱਸ.ਪੀ. ਅਪ੍ਰੇਸ਼ਨ ਐਂਡ ਟ੍ਰੇਨਿੰਗ ਰਵੀ ਕੁਮਾਰ ਸਿੰਘ ਨੂੰ ਲਿਖਤ 'ਚ ਮਾਮਲੇ ਦੀ ਸ਼ਿਕਾਇਤ ਤੇ ਉਕਤ ਆਡੀਓ ਸੀ.ਡੀ. ਦੀ ਕਾਪੀ ਪ੍ਰਦਾਨ ਕੀਤੀ ਗਈ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਚੰਡੀਗੜ੍ਹ ਪੁਲਸ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਪੁਲਸ ਛੇਤੀ ਹੀ ਮਾਮਲੇ 'ਚ ਐੱਫ.ਆਈ.ਆਰ. ਦਰਜ ਨਹੀਂ ਕਰਦੀ ਤਾਂ ਨਿਆ ਪ੍ਰਾਪਤ ਕਰਨ ਲਈ ਉਹ ਤੇ ਬੈਂਸ ਭਰਾ ਹਾਈਕੋਰਟ ਦਾ ਬੂਹਾ ਖੜਕਾਉਣਗੇ।
ਰਾਣਾ ਗੁਰਜੀਤ ਨੇ ਕੀਤਾ ਬਲੰਡਰ, ਸਿੱਖ ਸੰਗਤ ਤੋਂ ਮੰਗੇ ਮਾਫੀ
84 ਦੰਗਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਨਾ ਠਹਿਰਾਏ ਜਾਣ ਦੇ ਸੰਬੰਧ 'ਚ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟਾਉਂਦੇ ਹੋਏ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਇਕ ਬਹੁਤ ਵੱਡਾ ਬਲੰਡਰ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਅਤੇ ਸ੍ਰੀ ਅਕਾਲ ਤਖਤ ਨੂੰ ਵੀ ਖੁਦ ਨੋਟਿਸ ਲੈ ਕੇ ਰਾਣਾ ਗੁਰਜੀਤ ਸਿੰਘ ਨੂੰ ਤਲਬ ਕਰਨਾ ਚਾਹੀਦੀ। ਖਹਿਰਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੋਣ ਮਗਰੋਂ ਹੁਣ ਰਾਣਾ ਗੁਰਜੀਤ ਸਿੰਘ ਆਪਣੀ ਕੁਰਸੀ ਬਚਾਉਣ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਜੇਕਰ ਰਾਣਾ ਆਪਣੇ ਬਿਆਨ 'ਤੇ ਸਿੱਖ ਸੰਗਤ ਤੋਂ ਮਾਫੀ ਨਹੀਂ ਮੰਗਦੇ ਤਾਂ ਸਿੱਖਾਂ ਨੂੰ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ।
ਆਡੀਓ ਟੇਪ ਮਾਮਲੇ 'ਤੇ ਬੈਂਸ ਭਰਾਵਾਂ ਦੀ ਚਿਤਾਵਨੀ, ਇਕ ਮਹੀਨੇ ਦਾ ਦਿੱਤਾ ਸਮਾਂ
NEXT STORY