ਜਲੰਧਰ(ਸ. ਹ.)-ਆਮ ਆਦਮੀ ਪਾਰਟੀ ਦੀ ਹਾਈ ਕਮਾਨ ਤੋਂ ਬਗਾਵਤ ਕਰ ਕੇ ਪੰਜਾਬ ਵਿਚ ਮੋਰਚਾ ਖੋਲ੍ਹਣ ਵਾਲੇ ਪਾਰਟੀ ਦੇ ਨਵੇਂ ਗੁੱਟ ਦੇ ਨਾਲ ਕੱਟੜਪੰਥੀ ਸਮੂਹਾਂ ਦੀ ਨੇੜਤਾ ਵਧਣ ਦੇ ਆਸਾਰ ਹਨ। ਪਾਰਟੀ ਤੋਂ ਬਗਾਵਤ ਕਰਨ ਵਾਲੇ ਖਹਿਰਾ ਗਰੁੱਪ ਨੇ ਆਪਣੀ ਰੈਲੀ ਦੌਰਾਨ ਪੰਜਾਬ ਵਿਚ ਡੇਰਾਵਾਦ ਵਿਰੁੱਧ ਸਖਤ ਸਟੈਂਡ ਲੈਣ ਦੀ ਹਮਾਇਤ ਕੀਤੀ ਹੈ। ਇਸ ਦੌਰਾਨ ਕਰੀਬ ਡੇਢ ਸਾਲ ਪਹਿਲਾਂ ਸਰਬੱਤ ਖਾਲਸਾ ਦੇ ਜ਼ਰੀਏ ਬਣੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਖਹਿਰਾ ਦੇ ਸਟੈਂਡ ਦਾ ਦੱਬੀ ਆਵਾਜ਼ ਵਿਚ ਸਮਰਥਨ ਕੀਤਾ ਗਿਆ ਹੈ। ਰੈਲੀ ਦੌਰਾਨ ਵੀ ਦਾਦੂਵਾਲ ਦੇ ਸਮਰਥਕ ਰੈਲੀ ਵਾਲੀ ਥਾਂ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੰਥਕ ਸਮੂਹਾਂ ਨੂੰ ਅਰਵਿੰਦ ਕੇਜਰੀਵਾਲ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਅਤੇ ਪੰਥਕ ਸਮੂਹਾਂ ਦੀਆਂ ਖਬਰਾਂ ਦੀ ਨੇੜਤਾ ਕਾਰਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਨੁਕਸਾਨ ਸਹਿਣਾ ਪਿਆ ਅਤੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਇਕ ਸਾਬਕਾ ਅੱਤਵਾਦੀ ਦੇ ਘਰ ਰਹਿਣ ਕਾਰਨ ਆਮ ਆਦਮੀ ਪਾਰਟੀ ਨੂੰ ਲੈ ਕੇ ਇਹ ਧਾਰਨਾ ਬਣੀ ਕਿ ਪਾਰਟੀ ਪੰਜਾਬ ਦੇ ਕੱਟੜਪੰਥੀ ਸਿੱਖਾਂ ਦੀ ਵਿਚਾਰਧਾਰਾ ਦੀ ਸਮਰਥਕ ਹੈ। ਬਠਿੰਡਾ ਵਿਚ ਕੀਤੀ ਗਈ ਰੈਲੀ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਠਾਇਆ ਅਤੇ ਇਸ ਮਾਮਲੇ ਵਿਚ ਡੇਰਾ ਸਿਰਸਾ ਨੂੰ ਨਿਸ਼ਾਨੇ 'ਤੇ ਲਿਆ। ਇਸ ਤੋਂ ਪਹਿਲਾਂ ਖਹਿਰਾ ਨੇ ਬਰਗਾੜੀ ਇਨਸਾਫ ਮੋਰਚੇ ਦੇ ਧਰਨੇ ਵਿਚ ਜਾ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਸੀ ਅਤੇ ਹੁਣ ਰੈਲੀ ਦੌਰਾਨ ਉਨ੍ਹਾਂ ਨੇ ਬਹਿਬਲ ਗੋਲੀ ਕਾਂਡ ਵਿਚ ਵੀ ਸਖਤ ਸਟੈਂਡ ਲੈਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਖਹਿਰਾ ਦਾ ਰੈਫਰੈਂਡਮ 2020 ਨੂੰ ਲੈ ਕੇ ਆਇਆ ਬਿਆਨ ਵੀ ਸੁਰਖੀਆਂ ਵਿਚ ਰਿਹਾ ਸੀ। ਹਾਲਾਂਕਿ ਪਾਰਟੀ ਦੀ ਫਿਟਕਾਰ ਤੋਂ ਬਾਅਦ ਖਹਿਰਾ ਨੇ ਇਸ 'ਤੇ ਸਫਾਈ ਦਿੱਤੀ ਸੀ।
ਇਸ ਲਈ ਖਹਿਰਾ ਗਰੁੱਪ ਨਾਲ ਨੇੜਤਾ ਵਧਾ ਰਹੇ ਹਨ ਕੱਟੜਪੰਥੀ ਖਹਿਰਾ ਗਰੁੱਪ ਨੂੰ ਪੰਥਕ ਸਮੂਹਾਂ ਦਾ ਸਮਰਥਨ ਇਸ ਲਈ ਵੀ ਮਇਨੇ ਰੱਖਦਾ ਹੈ ਕਿਉਂਕਿ ਆਉਣ ਵਾਲੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਕੱਟੜਪੰਥੀ ਸਮੂਹਾਂ ਵੱਲੋਂ ਉਮੀਦਵਾਰ ਉਤਾਰੇ ਜਾਂਦੇ ਹਨ। ਲਿਹਾਜ਼ਾ ਕੱਟੜਪੰਥੀ ਸਮੂਹਾਂ ਦੀ ਖਹਿਰਾ ਗਰੁੱਪ ਨਾਲ ਨੇੜਤਾ ਇਸ ਗੁੱਟ ਵੱਲੋਂ ਗੁਰਦੁਆਰਾ ਚੋਣਾਂ ਵਿਚ ਸਮਰਥਨ ਦੀ ਉਮੀਦ 'ਤੇ ਵੀ ਆਧਾਰ ਹੋ ਸਕਦੀ ਹੈ। ਇਸ ਦੌਰਾਨ ਖਹਿਰਾ ਨੇ ਬਰਾਬਰ ਵਿਚਾਰਧਾਰਾ ਵਾਲੇ ਸਮੂਹਾਂ ਦੇ ਨਾਲ ਮਿਲ ਕੇ ਪੰਜਾਬ ਵਿਚ ਤੀਸਰਾ ਬਦਲ ਬਣਾਉਣ ਦੀ ਵੀ ਲੋੜ ਦੱਸੀ ਹੈ, ਜਿਸ ਵਿਚ ਇਹ ਕੱਟੜਪੰਥੀ ਸਮੂਹ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਰੈਫਰੈਂਡਮ 2020 : ਸਿੱਖ ਫਾਰ ਜਸਟਿਸ ਦੇ ਮੰਚ 'ਤੇ ਸਾਹਮਣੇ ਆਇਆ ਵਾਂਟੇਡ ਖਾਲਿਸਤਾਨੀ ਅੱਤਵਾਦੀ
NEXT STORY