ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਕੇਸ 'ਚ ਪੰਜਾਬ ਸਰਕਾਰ ਹੁਣ ਈ. ਡੀ. ਦੀ ਰਿਪੋਰਟ ਨੂੰ ਆਧਾਰ ਬਣਾ ਕੇ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੀ. ਐੱਮ. ਐੱਲ. ਏ. ਤਹਿਤ ਕੇਸ 'ਚ ਈ. ਡੀ. ਵੱਲੋਂ ਤਿਆਰ 80 ਪੇਜਾਂ ਦੀ ਜਾਂਚ ਰਿਪੋਰਟ ਘੋਖਣ ਲਈ ਆਖਿਆ ਹੈ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਚੈਲੰਜ, 'ਸੁਖਬੀਰ ਸਿੰਹਾਂ ਓਬਰਾਏ ਹੋਟਲ ਦੀ ਫ਼ਰਦ ਲੈ ਕੇ ਆਈਂ', ਪੜ੍ਹੋ ਹੋਰ ਕੀ ਕਿਹਾ
ਈ. ਡੀ. ਦੀ ਰਿਪੋਰਟ 'ਚ ਮਿਲੇ ਤੱਥਾਂ ਦੀ ਪੁਸ਼ਟੀ ਅਤੇ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਜਲਾਲਾਬਾਦ ਦੀ ਇਕ ਅਦਾਲਤ ਤੋਂ ਖਹਿਰਾ ਦਾ 2 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਸ ਰਿਮਾਂਡ ਤਹਿਤ ਉਹ ਨਾਭਾ ਜੇਲ੍ਹ 'ਚ ਬੰਦ ਹਨ। ਅਧਿਕਾਰੀ ਨੇ ਕਿਹਾ ਕਿ ਈ. ਡੀ. ਦੀ ਰਿਪੋਰਟ 'ਚ ਵਿਧਾਇਕ ਸੁਖਪਾਲ ਖਹਿਰਾ, ਗੁਰਦੇਵ ਸਿੰਘ, ਖਹਿਰਾ ਦੇ ਪੀ. ਏ. ਅਤੇ ਪੀ.ਐੱਸ. ਓ. ਜੋਗਾ ਸਿੰਘ ਅਤੇ ਚਰਨਜੀਤ ਕੌਰ ਦਰਮਿਆਨ ਫੋਨ 'ਤੇ ਸੰਪਰਕ ਹੋਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈਆਂ ਇਲੈਕਟਿਵ ਸਰਜਰੀਆਂ
ਰਿਪੋਰਟ 'ਚ ਜ਼ਿਕਰ ਕੀਤਾ ਗਿਆ ਹੈ ਕਿ ਗੁਰਦੇਵ ਸਿੰਘ ਵੱਲੋਂ ਕੀਤੇ ਅਪਰਾਧ 'ਚ ਵਿਧਾਇਕ ਕਿਸ ਤਰ੍ਹਾਂ ਸ਼ਾਮਲ ਸੀ ਅਤੇ ਬਾਅਦ 'ਚ ਕਿਵੇਂ ਉਸ ਨੇ ਵਿਧਾਇਕ ਦੀ ਚੋਣ ਮੁਹਿੰਮ ਦਾ ਖ਼ਰਚਾ ਸਹਿਣ ਕੀਤਾ। ਹਾਲਾਂਕਿ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੂੰ ਕੇਸ 'ਚ ਝੂਠਾ ਫਸਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਹਨੇਰੀ ਕਾਰਨ ਚਲਦੀ ਕਾਰ ’ਤੇ ਡਿੱਗਿਆ ਦਰੱਖ਼ਤ, ਨੌਜਵਾਨ ਦੀ ਮੌਤ
NEXT STORY