ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਦੇ ਨਹਿਰੂ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਿੱਥੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉੱਥੇ ਹੀ ਇਲੈਕਟਿਵ ਸਰਜਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਅਨੁਸਾਰ ਫਿਲਹਾਲ ਇਲੈਕਟਿਵ ਸਰਜਰੀਆਂ ਨੂੰ ਬੰਦ ਕਰ ਦਿੱਤਾ ਹੈ। ਇਹ ਫ਼ੈਸਲਾ ਅੰਦਰੂਨੀ ਏਅਰ ਕੰਡੀਸ਼ਨਰ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਲਿਆ ਗਿਆ ਹੈ। ਹਾਲਾਂਕਿ ਬੀਤੀ ਦੁਪਹਿਰ ਤੱਕ ਧੂੰਆਂ ਹਟ ਗਿਆ ਸੀ ਪਰ ਸਾਵਧਾਨੀ ਵਜੋਂ ਇਲੈਕਟਿਵ ਸਰਜਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜ਼ੋਖਮ ਨਹੀਂ ਲੈਣਾ ਚਾਹੁੰਦੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖਾਂ ਨੂੰ ਭਾਰੀ ਮੀਂਹ ਦਾ ਅਲਰਟ, ਬਾਹਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਅੱਗ ਲੱਗਣ ਮਗਰੋਂ ਦੂਜੀ ਥਾਂ ਸ਼ਿਫਟ ਕੀਤੇ ਗਏ ਮਰੀਜ਼ਾਂ ਨੂੰ ਨਹਿਰੂ ਹਸਪਤਾਲ ਅਤੇ ਨਹਿਰੂ ਹਸਪਤਾਲ ਐਕਸਟੈਂਸ਼ਨ ਬਲਾਕ ਦੇ ਦੋ ਵੱਖ-ਵੱਖ ਖੇਤਰਾਂ 'ਚ ਰੱਖਿਆ ਗਿਆ ਹੈ। ਹਾਦਸੇ ਸਮੇਂ ਆਲੇ-ਦੁਆਲੇ ਦੇ ਵਾਰਡਾਂ ਅਤੇ ਵਾਰਡਾਂ 'ਚ ਦਾਖਲ ਮਰੀਜ਼ਾਂ ਨੂੰ ਵੀ ਸਬੰਧਿਤ ਵਾਰਡਾਂ ਜਾਂ ਆਈ. ਸੀ. ਯੂ. 'ਚ ਸਿਫ਼ਟ ਕਰ ਦਿੱਤਾ ਗਿਆ ਕਿਉਂਕਿ ਧੂੰਆਂ ਨੇੜਲੇ ਵਾਰਡਾਂ 'ਚ ਫੈਲ ਗਿਆ ਸੀ। ਘਟਨਾ ਦੇ 60 ਮਿੰਟਾਂ ਦੇ ਅੰਦਰ ਨਿਕਾਸੀ ਕੀਤੀ ਗਈ ਅਤੇ ਮਰੀਜ਼ਾਂ ਜਾਂ ਸਟਾਫ਼ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 12.30 ਵਜੇ ਤੋਂ ਬਾਅਦ 2 ਵਜੇ ਮਰੀਜ਼ਾਂ ਦੇ ਇਲਾਜ ਸਬੰਧੀ ਸੇਵਾਵਾਂ ਪੂਰੀ ਤਰ੍ਹਾਂ ਸ਼ੁਰੂ ਹੋ ਗਈਆਂ। ਇਸ ਸਮੇਂ ਪੀ. ਜੀ. ਆਈ. ਦੇ ਹੋਰ ਖੇਤਰਾਂ, ਐਡਵਾਂਸਡ ਟਰੌਮਾ ਸੈਂਟਰ ਅਤੇ ਨਹਿਰੂ ਹਸਪਤਾਲ ਐਕਸਟੈਂਸ਼ਨ ਅਤੇ ਓ. ਟੀ. ਆਰਜ਼ੀ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਚੈਲੰਜ, 'ਸੁਖਬੀਰ ਸਿੰਹਾਂ ਓਬਰਾਏ ਹੋਟਲ ਦੀ ਫ਼ਰਦ ਲੈ ਕੇ ਆਈਂ', ਪੜ੍ਹੋ ਹੋਰ ਕੀ ਕਿਹਾ
5 ਕਰੋੜ ਰੁਪਏ ਦਾ ਨੁਕਸਾਨ
ਡਾਇਰੈਕਟਰ ਡਾ. ਵਿਵੇਕ ਲਾਲ ਦੇ ਨਾਲ ਹੀ ਐੱਮ. ਐੱਸ. ਅਤੇ ਹੋਰ ਸੀਨੀਅਰ ਅਧਿਕਾਰੀ ਦੇਰ ਰਾਤ ਤੱਕ ਮੌਕੇ ’ਤੇ ਮੌਜੂਦ ਰਹੇ। ਚੰਡੀਗੜ੍ਹ ਫੋਰੈਂਸਿਕ ਟੀਮ ਨੇ ਵੀ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਫਾਇਰ ਸੇਫਟੀ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਵੀ ਐੱਸ. ਐੱਸ. ਪੀ., ਡੀ. ਸੀ., ਸੀ. ਐੱਫ. ਐੱਸ. ਐੱਲ. ਦੀ ਟੀਮ ਵੀ ਮੌਜੂਦ ਰਹੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਮਰੀਜ਼, ਉਨ੍ਹਾਂ ਦੇ ਅਟੈਂਡੈਂਟ, ਡਾਕਟਰ ਅਤੇ ਸਟਾਫ਼ ਸਮੇਤ ਕਰੀਬ 2 ਹਜ਼ਾਰ ਲੋਕ ਮੌਜੂਦ ਸਨ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵੱਡੇ ਇਕਊਪਮੈਂਟਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਛੱਤਾਂ, ਵਾਰਡਾਂ, ਢਾਂਚੇ ਤੇ ਬੈੱਡਾਂ ਆਦਿ ਦਾ ਨੁਕਸਾਨ ਹੋਇਆ ਹੈ। ਨੁਕਸਾਨ ਸਬੰਧੀ ਆਡਿਟ ਕਰਵਾਇਆ ਜਾ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਚੂਹੜਵਾਲੀ ਦੀ ਨਹਿਰ ਪੁਲੀ 'ਤੇ ਵਾਪਰਿਆ ਦਰਦਨਾਕ ਹਾਦਸਾ, 25 ਸਾਲਾ ਨੌਜਵਾਨ ਦੀ ਹੋਈ ਮੌਤ
NEXT STORY