ਕਪੂਰਥਲਾ/ਭੁਲੱਥ (ਬਿਊਰੋ) - ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਸ਼ੁੱਭ ਆਨੰਦ ਕਾਰਜ 10 ਨਵੰਬਰ ਨੂੰ ਹੋ ਗਿਆ। ਪੁੱਤਰ ਦੇ ਵਿਆਹ ਦੀ ਇਸ ਖੁਸ਼ੀ ਦਾ ਜ਼ਿਕਰ ਖਹਿਰਾ ਵਲੋਂ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਤੋਂ ਸ਼ੁੱਭ ਕਾਮਨਾਵਾਂ ਦੀ ਆਸ ਕੀਤੀ ਹੈ। ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੇ ਵਿਆਹ 'ਚ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਤੋਂ ਸ਼ਗਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਦੇ ਬਦਲੇ ਉਨ੍ਹਾਂ ਨੇ ਸਿਰਫ ਅਤੇ ਸਿਰਫ ਆਸ਼ਿਰਵਾਦ ਦੇਣ ਦੀ ਮੰਗ ਕੀਤੀ।

ਦੱਸ ਦੇਈਏ ਕਿ ਖਹਿਰੇ ਦੇ ਪੁੱਤਰ ਦੇ ਵਿਆਹ ਮੌਕੇ ਹੋਏ ਸ਼ਗਨ ਸਮਾਗਮ ਦੀ ਇਕ ਵੀਡੀਓ ਮੀਡੀਆ ਦੇ ਸਾਹਮਣੇ ਆਈ ਹੈ, ਜਿਸ 'ਚ ਸੁਖਪਾਲ ਖਹਿਰਾ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤੋਂ ਹੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ। ਅੱਜ ਅਸੀਂ ਜੋ ਕੁਝ ਵੀ ਹਾਂ ਅਤੇ ਸਾਡੀ ਜੋ ਵੀ ਪਛਾਣ ਹੈ, ਹਲਕਾ ਭੁਲੱਥ ਅਤੇ ਉਥੋ ਦੇ ਲੋਕਾਂ ਕਰਕੇ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਸਮਾਗਮ 'ਚ ਆਏ, ਸਾਡੇ ਲਈ ਇਹੀ ਕਰੋੜਾਂ ਰੁਪਏ ਦੇ ਸ਼ਗਨ ਦੇ ਸਾਮਾਨ ਹੈ। ਜਿਸ ਦੇ ਲਈ ਉਨ੍ਹਾਂ ਨੇ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਆਪਣੇ ਸਵ.ਮਾਤਾ-ਪਿਤਾ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਸਾਰਿਆਂ ਨਾਲ ਸਾਂਝੀਆਂ ਕੀਤੀਆਂ।


ਪਾਕਿ ਤੋਂ ਆਏ 'ਬਲਦੇਵ' ਵੀਜ਼ਾ ਖਤਮ ਹੋਣ 'ਤੇ ਬੋਲੇ, 'ਕੈਪਟਨ-ਮੋਦੀ ਜ਼ਰੂਰ ਦੇਣਗੇ ਸ਼ਰਨ'
NEXT STORY