ਸੁਲਤਾਨਪੁਰ ਲੋਧੀ (ਸੋਢੀ, ਧੀਰ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਗੂੜ੍ਹੀਆਂ ਸਾਂਝਾਂ ਰੱਖਦੀ ਪਵਿੱਤਰ ਵੇਈਂ ਦਾ ਪਾਣੀ ਇਕ ਵਾਰ ਫਿਰ ਜ਼ਹਿਰੀਲਾ ਹੋਣ ਕਾਰਨ ਵੇਈਂ ਵਿਚ ਹਜ਼ਾਰਾਂ ਮੱਛੀਆਂ ਸਾਹ ਘੁੱਟ ਹੋਣ ਨਾਲ ਮਰ ਰਹੀਆਂ ਹਨ। ਇਸ ਦੇ ਨਾਲ ਹੀ ਵੇਂਈ ਦੇ ਨੇੜਲੇ ਇਲਾਕੇ ’ਚ ਬਦਬੂ ਫੈਲ ਰਹੀ ਹੈ। ਜਦੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਵੱਡੀ ਗਿਣਤੀ ’ਚ ਮੱਛੀਆਂ ਦੇ ਮਰਨ ਦੀ ਖਬਰ ਜਿਉਂ ਹੀ ਸ਼ਹਿਰ ਦੇ ਲੋਕਾਂ ਨੂੰ ਮਿਲੀ ਤਾਂ ਕੁਝ ਲੋਕਾਂ ਵੇਈਂ ਵਿਚ ਵੜ ਕੇ ਕਾਫ਼ੀ ਮੱਛੀਆਂ ਕੱਢ ਲਈਆਂ ਅਤੇ ਘਰਾਂ ਨੂੰ ਲੈ ਗਏ ਤੇ ਕੁਝ ਮੱਛੀਆਂ ਕੱਢ ਕੇ ਸੜਕ ’ਤੇ ਲਿਆ ਕੇ ਵੇਚਦੇ ਵੀ ਵੇਖੇ ਗਏ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਪਵਿੱਤਰ ਵੇਈਂ ਵਿਚ ਹਰ ਸਾਲ ਜਲ ਦੇ ਜ਼ਹਿਰੀਲਾ ਹੋਣ ਕਾਰਨ ਹਜ਼ਾਰਾਂ ਮੱਛੀਆਂ ਮਰ ਜਾਂਦੀਆਂ ਹਨ ਅਤੇ ਪਾਣੀ ਖ਼ਰਾਬ ਹੋਣ ਨਾਲ ਚਾਰੇ ਪਾਸੇ ਬਦਬੂ ਫੈਲ ਜਾਂਦੀ ਹੈ ਪਰ ਸਰਕਾਰਾਂ ਅਤੇ ਸਬੰਧਤ ਮਹਿਕਮੇ ਵੱਲੋਂ ਇਸ ਪਾਸੇ ਕਦੇ ਧਿਆਨ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ
ਵਾਤਾਵਰਣ ਪ੍ਰੇਮੀਆਂ ’ਚ ਰੋਸ, ਸਾਫ਼ ਪਾਣੀ ਛੱਡਣ ਦੀ ਕੀਤੀ ਮੰਗ
ਬੁੱਧਵਾਰ ਦੁਪਹਿਰ ਸਮੇਂ ਜਿਉਂ ਹੀ ਇਹ ਖਬਰ ਮਿਲੀ ਕਿ ਪਵਿੱਤਰ ਵੇਈਂ ਵਿਚ ਹਜ਼ਾਰਾਂ ਮੱਛੀਆਂ ਮਰ ਗਈਆਂ ਹਨ ਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਚ ਭਾਰੀ ਰੋਸ ਫੈਲ ਗਿਆ। ਮੌਕੇ ’ਤੇ ਪੁੱਜੇ ਰੋਜਾਨਾ ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੋਸਾਇਟੀ ਦੇ ਸਰਪ੍ਰਸਤ ਭਾਈ ਚਰਨਜੀਤ ਸਿੰਘ ਫਰਾਸ਼ ਗੁਰਦੁਆਰਾ ਬੇਰ ਸਾਹਿਬ ਜੀ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪਵਿੱਤਰ ਵੇਈਂ ਵਿਚ ਤੁਰੰਤ ਸਵੱਛ ਜਲ ਛੱਡਿਆ ਜਾਵੇ। ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵੇਈਂ ਵਿਚ ਪਾਣੀ ਛੱਡਿਆ ਜਾਵੇ ਤਾਂ ਜੋ ਪਾਣੀ ਅੱਗੇ ਅੱਗੇ ਚਲਦਾ ਜਾਵੇ ਅਤੇ ਸ਼ੁੱਧ ਹੋ ਸਕੇ।
ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਾਜਿੰਦਰਾ ਹਸਪਤਾਲ ਦੀ ਖੁੱਲ੍ਹੀ ਪੋਲ, ਆਕਸੀਜਨ ਸਿਲੰਡਰ ਖ਼ਤਮ ਹੋਣ ਕਾਰਨ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ
NEXT STORY