ਚੰਡੀਗੜ੍ਹ (ਅਰਚਨਾ) : ਪੱਛਮੀ ਦਿਸ਼ਾ ਤੋਂ ਆਉਣ ਵਾਲੀਆਂ ਹਵਾਵਾਂ ਨੇ ਸ਼ਹਿਰ ਦੇ ਮੌਸਮ ਦੇ ਮਿਜਾਜ਼ ਵੀ ਬਦਲ ਦਿੱਤੇ। ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਤੋਂ 3.8 ਡਿਗਰੀ ਸੈਲਸੀਅਸ ਜ਼ਿਆਦਾ ਹੈ।
ਪਿਛਲੇ ਪੰਜ ਸਾਲਾਂ 'ਚ ਦੌਰਾਨ ਸ਼ੁੱਕਰਵਾਰ ਸਭ ਤੋਂ ਗਰਮ ਦਿਨ ਰਿਹਾ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ 'ਚ ਹੀਟ ਵੇਵ ਚੱਲਣ ਦੇ ਸੰਕੇਤ ਹਨ। ਇਸ ਤੋਂ ਪਹਿਲਾਂ ਸਾਲ 2015 ਦੀ 22 ਮਈ ਦਾ ਦਿਨ ਸਭ ਤੋਂ ਵੀ ਗਰਮ ਸੀ, ਉਦੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਸੈਲਸੀਅਸ ਸੀ।
ਆਉਣ ਵਾਲੇ ਦਿਨਾਂ ’ਚ ਵਧੇਗੀ ਗਰਮੀ
ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਗਰਮੀ ਵਧਣ ਦਾ ਕਾਰਣ ਉੱਤਰ - ਪੱਛਮ ਦਿਸ਼ਾ ਤੋਂ ਚੱਲਣ ਵਾਲੀਆਂ ਹਵਾਵਾਂ ਹਨ। ਪਹਿਲਾਂ ਹਵਾਵਾਂ ਉੱਤਰ ਦਿਸ਼ਾ ਵਲੋਂ ਆ ਰਹੀਆਂ ਸਨ। ਇਸ ਕਾਰਣ ਗਰਮੀ ਸ਼ਹਿਰ ਤੋਂ ਦੂਰ ਸੀ, ਪਰ ਹੁਣ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ। ਰਾਜਸਥਾਨ ਵਲੋਂ ਆਉਣ ਵਾਲੀਆਂ ਹਵਾਵਾਂ ਨੇ ਸ਼ਹਿਰ ਨੂੰ ਗਰਮ ਕਰ ਦਿੱਤਾ ਹੈ। ਆਉਣ ਵਾਲੇ ਸੱਤ ਦਿਨਾਂ 'ਚ ਵੀ ਮੌਸਮ ਖੁਸ਼ਕ ਅਤੇ ਗਰਮ ਰਹਿਣ ਦੇ ਸੰਕੇਤ ਹਨ।
ਫਿਰੋਜ਼ਪੁਰ ਪੁਲਸ ਕੱਚੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਹੋਈ ਮੁਸਤੈਦ
NEXT STORY