ਲੁਧਿਆਣਾ (ਵਿੱਕੀ) : ਸਕੂਲਾਂ ਵਿਚ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ, ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਯੂ-ਡਾਇਸ 2026-27 ਦੇ ਅਧੀਨ ਸਾਲ 2025-26 ਦੇ ਵਿਦਿਆਰਥੀਆਂ ਦਾ ਪ੍ਰੋਗ੍ਰੈਸ਼ਨ ਵਰਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਐੱਸ.ਪੀ.ਡੀ. ਵੱਲੋਂ ਜਾਰੀ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਯੂ-ਡਾਇਸ ਸਰਵੇ ਸਾਲ 2026-27 ਲਈ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸਾਲ 2025-26 ਦੇ ਵਿਦਿਆਰਥੀਆਂ ਦੀ ਪ੍ਰੋਗ੍ਰੈਸ਼ਨ ਐਕਟੀਵਿਟੀ 28 ਮਈ ਤੱਕ ਮੁਕੰਮਲ ਕਰਵਾਉਣ ਲਈ ਕਿਹਾ ਗਿਆ ਸੀ। ਇਸ ਵਾਰ ਸਮੂਹ ਪ੍ਰੋਗ੍ਰੈਸ਼ਨ ਦਾ ਕੰਮ 20 ਜੂਨ ਤੱਕ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਯੂ-ਡਾਇਸ ਪੋਰਟਲ ਤੋਂ ਮਿਲੀ ਰਿਪੋਰਟ ਮੁਤਾਬਕ ਜ਼ਿਆਦਾਤਰ ਜ਼ਿਲਿਆਂ ਵਿਚ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਗਤੀ ਕਾਫੀ ਮੱਧਮ ਹੈ। ਉੱਚ ਅਧਿਕਾਰੀਆਂ ਵੱਲੋਂ ਇਸ ਲਾਪ੍ਰਵਾਹੀ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਯੂ-ਡਾਇਸ ਦਾ ਕੰਮ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਇਕ ਹੀ ਸਮੇਂ ’ਤੇ ਕੀਤਾ ਜਾਂਦਾ ਹੈ। ਕਈ ਵਿਦਿਆਰਥੀ ਇਕ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੂਜੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਮਾਈਗ੍ਰੇਟ ਜਾਂ ਟ੍ਰਾਂਸਫਰ ਹੁੰਦੇ ਹਨ।
ਇਹ ਵੀ ਪੜ੍ਹੋ : ਬਿਜਲੀ ਵਾਲੇ ਪ੍ਰੀਪੇਡ ਮੀਟਰਾਂ ਨੇ ਪਾਇਆ ਪੰਗਾ, ਖੜ੍ਹੀ ਹੋਈ ਇਹ ਸਮੱਸਿਆ
ਅਜਿਹੇ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਿਛਲੇ ਸਕੂਲ ਦੀ ਹੁੰਦੀ ਹੈ। ਜੇਕਰ ਪਿਛਲਾ ਸਕੂਲ ਵਿਦਿਆਰਥੀ ਦਾ ਪ੍ਰੋਗ੍ਰੈਸ਼ਨ ਵਰਕ ਪੂਰਾ ਨਹੀਂ ਕਰਦਾ ਤਾਂ ਨਵੇਂ ਸਕੂਲ ਨੂੰ ਆਪਣੇ ਯੂ-ਡਾਇਸ ਨਾਲ ਸਬੰਧਤ ਕੰਮ ਪੂਰਾ ਕਰਨ ਵਿਚ ਭਾਰੀ ਮੁਸ਼ਕਲ ਆਉਂਦੀ ਹੈ। ਵਿਭਾਗ ਨੇ ਕਿਹਾ ਕਿ ਕਿਉਂਕਿ ਯੂ-ਡਾਇਸ ਸਰਵੇ ਸਮਾਂਬੱਧ ਹੁੰਦਾ ਹੈ। ਇਸ ਲਈ ਸਾਰੇ ਜ਼ਿਲਾ ਸਿੱਖਿਆ ਅਫਸਰ ਆਪਣੇ ਜ਼ਿਲਿਆਂ ਦੇ ਸਮੂਹ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ ਕਰਨ ਕਿ ਉਹ ਵਿਦਿਆਰਥੀਆਂ ਦੇ ਪ੍ਰੋਗ੍ਰੈਸ਼ਨ ਦਾ ਕੰਮ ਹਰ ਹਾਲ ਵਿਚ 20 ਜੂਨ ਤੱਕ ਮੁਕੰਮਲ ਕਰਨਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਪੂਰਾ ਪਰਿਵਾਰ ਹੀ ਖ਼ਤਮ, ਪੰਜਾਬ 'ਚ ਵਾਪਰੇ ਹਾਦਸੇ 'ਚ ਪਿਓ ਸਣੇ ਦੋ ਧੀਆਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੱਲ੍ਹ 1500 ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਹੋਣਗੀਆਂ ਨਗਰ ਕੌਂਸਲ ਚੋਣਾਂ, SSP ਵੱਲੋਂ ਸਖ਼ਤ ਹਦਾਇਤਾਂ ਜਾਰੀ
NEXT STORY